July 2, 2024 7:26 pm
ਧਰਨਾ ਲਗਾ

ਕਿਸਾਨਾਂ ਨੇ ਰਾਤ ਨੂੰ ਘੇਰ ਲਏ ਖਾਦ ਦੇ ਭਰੇ ਟਰੱਕ ,ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ

ਚੰਡੀਗੜ੍ਹ, 9 ਨਵੰਬਰ 2021 : ਫਿਰੋਜ਼ਪੁਰ ਵਿੱਚ ਦੇਰ ਰਾਤ ਕਿਸਾਨਾਂ ਵੱਲੋਂ ਖਾਦ ਨਾਲ ਭਰੇ ਟਰੱਕਾਂ ਨੂੰ ਰੋਕ ਧਰਨਾ ਲਗਾ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਕਿਸਾਨਾਂ ਨੇ ਦੱਸਿਆ ਕਿ ਇਹ ਖਾਦ ਟਰੇਨ ਵਿਚੋਂ ਉਤਾਰ ਕੇ ਇੱਕ ਡੀਲਰ ਵੱਲੋਂ ਆਪਣੇ ਗੁਦਾਮ ਵਿੱਚ ਲਿਜਾਈ ਜਾ ਰਹੀ ਸੀ |

ਜਿਸ ਦਾ ਪਤਾ ਚੱਲਣ ਤੇ ਮੌਕੇ ਤੇ ਪੁੱਜੇ ਕਿਸਾਨਾਂ ਨੇ 15 ਤੋਂ 17 ਟਰੱਕਾ ਨੂੰ ਰੋਕਿਆ ਅਤੇ ਰੇਲਵੇ ਸਟੇਸ਼ਨ ਦੇ ਬਾਹਰ ਧਰਨਾ ਲਗਾ ਜਿਕਰਯੋਗ ਹੈ ਕਿ ਇੱਕ ਪਾਸੇ ਤਾਂ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ ਜਿਸ ਲਈ ਜੱਦੋ ਜਹਿਦ ਕੀਤੀ ਜਾ ਰਹੀ ਸੀ ਅਤੇ ਦੂਜੇ ਪਾਸੇ ਖਾਦ ਦੇ ਕੁੱਝ ਡੀਲਰ ਖਾਦ ਨੂੰ ਸਟੋਰ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਲੋਕ ਜਾਣਬੁੱਝ ਕੇ ਖਾਦ ਨੂੰ ਸਟੋਰ ਕਰ ਕਿਲਤ ਪੈਦਾ ਕਰ ਰਹੇ ਹਨ। ਉਨ੍ਹਾਂ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।