Site icon TheUnmute.com

Farmers Protest: ਪੰਜਾਬ ਬੰਦ, ਪੰਜਾਬ ਭਰ ‘ਚ ਕਿਸਾਨਾਂ ਦਾ ‘ਲਾਕਡਾਊਨ

30 ਦਸੰਬਰ 2024: ਕਿਸਾਨ (farmers’ organizations)ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਸਮੇਂ ਦੌਰਾਨ, ਹਾਈਵੇਅ (hoghway)  ਬੰਦ ਹੋਣ ਨਾਲ ਇਸ ਤੋਂ ਲੰਘਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਧਰਨਾ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਹਿਣ ਕਾਰਨ ਕਈ ਥਾਵਾਂ ‘ਤੇ ਟ੍ਰੈਫਿਕ ਜਾਮ ਹੋ ਸਕਦਾ ਹੈ। ਕਿਸਾਨ ਜਥੇਬੰਦੀਆਂ ਨੇ ਇਸ ਬੰਦ ਸਬੰਧੀ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਜ਼ਿਲ੍ਹੇ ਦੇ ਖਰੜ, ਡੇਰਾਬੱਸੀ, ਸਰਮਨੀ, ਦੱਪਰ ਟੋਲ ਪਲਾਜ਼ਾ, ਬਰਵਾਲਾ ਚੌਕ, ਭਾਂਖਰਪੁਰ ਅਤੇ ਮੈਕਡੋਨਲਡ ਨੇੜੇ ਕਿਸਾਨ ਰੋਸ ਪ੍ਰਦਰਸ਼ਨ ਕਰ ਸਕਦੇ ਹਨ। ਜਿਸ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੇ ਖਰੜ, ਮੁਹਾਲੀ, ਘੜੂੰਆਂ, ਮਾਜਰੀ ਬਲਾਕਾਂ ਨੂੰ ਮੁਕੰਮਲ ਤੌਰ ’ਤੇ ਬੰਦ ਰੱਖਿਆ ਜਾਵੇਗਾ।

ਕਿਸਾਨਾਂ ਵੱਲੋਂ ਕੀਤੇ ਗਏ ਧਰਨੇ ਦੌਰਾਨ ਜੇਕਰ ਕੋਈ ਐਮਰਜੈਂਸੀ ਵਾਹਨ ਫਸ ਜਾਂਦਾ ਹੈ ਤਾਂ ਉਸ ਨੂੰ ਬਚਾਉਣ ਦੇ ਪ੍ਰਬੰਧ ਕੀਤੇ ਜਾਣਗੇ। ਖਰੜ ਵਿੱਚ ਬੱਸ ਸਟੈਂਡ, ਲਾਂਡਰਾ ਅਤੇ ਬਨੂੜ ਦੀਆਂ ਸੜਕਾਂ ਦੇ ਨਾਲ-ਨਾਲ ਦੇਸੂਮਾਜਰਾ ਫਲਾਈਓਵਰ ਦੇ ਉੱਪਰ ਅਤੇ ਹੇਠਾਂ ਚੰਡੀਗੜ੍ਹ ਵੱਲ ਜਾਣ ਵਾਲੀ ਸੜਕ ’ਤੇ ਰੋਸ ਪ੍ਰਦਰਸ਼ਨ ਕੀਤੇ ਜਾ ਸਕਦੇ ਹਨ। ਏਅਰਪੋਰਟ ਚੌਕ ’ਤੇ ਧਰਨਾ ਦਿੱਤਾ ਜਾ ਸਕਦਾ ਹੈ ਅਤੇ ਲੁਧਿਆਣਾ ਰੋਡ ’ਤੇ ਟੋਲ ਪਲਾਜ਼ਾ ਦੇ ਬਾਹਰ ਕਿਸਾਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ।

read more: Punjab Bandh: ਭਲਕੇ ਪੂਰਾ ਪੰਜਾਬ ਬੰਦ, 4 ਜਨਵਰੀ ਨੂੰ ਹੋਵੇਗੀ ਕਿਸਾਨ ਮਹਾਪੰਚਾਇਤ

Exit mobile version