Site icon TheUnmute.com

farmers protest: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ BKU ਵੱਲੋਂ ਮੌੜ ਮੰਡੀ ਚੌਂਕ ਕੀਤਾ ਗਿਆ ਬੰਦ, ਝੋਨੇ ਦੀ ਖਰੀਦ ਅਤੇ ਪਰਾਲੀ ਦਾ ਮੁੱਦਾ ਅਹਿਮ

25 ਅਕਤੂਬਰ 2024: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਝੋਨੇ (United Farmers’ Front)  ਦੀ ਖਰੀਦ ਅਤੇ ਪਰਾਲੀ ਸਾਂਭਣ ਦੇ ਮਸਲੇ ਤੇ ਕਿਸਾਨਾਂ ਦੇ ਵੱਲੋਂ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ਤੇ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਬਠਿੰਡਾ ਦੇ ਕਸਬਾ ਮੌੜ ਮੰਡੀ ਦੇ ਚੌਂਕ ਦੇ ਵਿੱਚ ਕਿਸਾਨਾਂ ਦੇ ਵੱਲੋਂ 11 ਵਜੇ ਤੋਂ 3 ਵਜੇ ਤੱਕ ਦਾ ਸੜਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਹਦੇ ਵਿੱਚ ਕਿਸਾਨ ਆਗੂ ਬੂਟਾ ਸਿੰਘ ਤੁੰਗਵਾਲੀ (farmer leader Buta Singh Tungwali) ਬਲਾਕ ਪ੍ਰਧਾਨ ਦੇ ਵੱਲੋਂ ਦੱਸਿਆ ਗਿਆ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੋਵੇ ਮਿਲ ਕੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀਆਂ ਹਨ, ਤੇ ਕਿਸਾਨ ਸੜਕਾਂ ਦੇ ਉੱਤੇ ਰੁਲ ਰਿਹਾ ਨਾ ਤਾਂ ਝੋਨੇ ਦੀ ਸਹੀ ਢੰਗ ਨਾਲ ਖਰੀਦ ਕੀਤੀ ਜਾ ਰਹੀ ਹੈ ਅਤੇ ਨਾ ਹੀ ਪਰਾਲੀ ਦਾ ਮਸਲਾ ਹੱਲ ਕੀਤਾ ਜਾ ਰਿਹਾ ਹੈ ਜੇਕਰ ਕਿਸਾਨ ਮਜਬੂਰ ਹੋ ਕੇ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਕੇਂਦਰ ਸਰਕਾਰ ਕਿਸਾਨਾਂ ਦੇ ਉੱਪਰ ਮੁਕਦਮਾ ਦਰਜ ਕਰਦੀ ਹੈ ਇਸ ਕਰਕੇ ਕਿਸਾਨ ਜਥੇਬੰਦੀਆਂ ਧਰਨਾ ਲਗਾਉਣ ਤੇ ਮਜਬੂਰ ਹੋਈਆਂ ਹਨ|

ਬੀਕੇਯੂ ਡਕੌਂਦਾ ਦੇ ਪ੍ਰੈਸ ਸਲਾਹਕਾਰ ਕਿਸਾਨ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਕਈ ਥਾਵਾਂ ਦੇ ਵਿੱਚ ਫੈਕਟਰੀਆਂ ਦਾ ਧੁਆ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਹੀਆਂ, ਪਰ ਸਰਕਾਰ ਸਿਰਫ ਕਿਸਾਨਾਂ ਨੂੰ ਜਿੰਮੇਵਾਰ ਸਮਝਦੀ ਹੈ ਪਰ ਕਿਸਾਨਾਂ ਦੇ ਕੋਲ ਪਰਾਲੀ ਨੂੰ ਅੱਗ ਲਗਾਉਣ ਤੋਂ ਇਲਾਵਾ ਦੂਸਰਾ ਕੋਈ ਹੱਲ ਨਜ਼ਰ ਨਹੀਂ ਆਉਂਦਾ ਕਿਉਂਕਿ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਪਰਾਲੀ ਦੀ ਸਾਂਭ ਸੰਭਾਲ ਲਈ ਨਾ ਤਾਂ ਮਸ਼ੀਨ ਨਾਲ ਮੁਹਈਆ ਹੋ ਰਹੀਆਂ ਨੇ ਅਤੇ ਨਾ ਹੀ ਰੱਖ ਰਖਾਓ ਦੇ ਲਈ ਕੋਈ ਜਗਹਾ ਦਾ ਪ੍ਰਬੰਧ ਹੁਣ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੇ ਲਈ ਮਜਬੂਰ ਨੇ ਅਤੇ ਕੋਈ ਹੱਲ ਨਾ ਹੋਣ ਦੇ ਕਾਰਨ ਅੱਜ ਕਿਸਾਨ ਸੜਕਾਂ ਦੇ ਉੱਤੇ ਧਰਨੇ ਲਗਾਉਣ ਤੇ ਮਜਬੂਰ ਹੈ

Exit mobile version