Site icon TheUnmute.com

Farmers Protest: ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ‘ਚ ਅੱਜ ਅਹਿਮ ਸੁਣਵਾਈ

Jagjit Singh Dallewal

ਚੰਡੀਗੜ੍ਹ, 22 ਜਨਵਰੀ 2025: Farmers Protest: ਖਨੌਰੀ ਬਾਰਡਰ ‘ਤੇ ਕਿਸਾਨ ਡਟੇ ਹੋਏ ਹਨ, ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਦੀ ਸਿਹਤ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਹੋਵੇਗੀ। ਇਸ ਦੌਰਾਨ ਡੱਲੇਵਾਲ ਦੀ ਮੈਡੀਕਲ ਰਿਪੋਰਟ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਜਾਵੇਗੀ।

ਜਿਕਰਯੋਗ ਹੈ ਕਿ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (MSP) ਅਤੇ ਹੋਰ ਮੰਗਾਂ ਨੂੰ ਲੈ ਕੇ ਹਰਿਆਣਾ-ਪੰਜਾਬ ਦੀ ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 58ਵਾਂ ਦਿਨ ਹੈ।

ਇਸ ਤੋਂ ਇਲਾਵਾ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਨੂੰ ਅੱਜ ਖਨੌਰੀ ਬਾਰਡਰ ‘ਤੇ ਟਰਾਲੀ ਤੋਂ ਬਾਹਰ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਸਟੇਜ ਦੇ ਨੇੜੇ ਬਣੇ ਕਮਰੇ/ਟਰਾਲੀ ‘ਚ ਸ਼ਿਫਟ ਕੀਤਾ ਜਾਵੇਗਾ। ਇੱਥੇ ਉਹ ਆਸਾਨੀ ਨਾਲ ਧੁੱਪ ਪ੍ਰਾਪਤ ਕਰ ਸਕਣਗੇ। ਡੱਲੇਵਾਲ ਦਾ ਕਹਿਣਾ ਹੈ ਕਿ ‘ਮੈਨੂੰ ਇਲਾਜ ਦੀ ਲੋੜ ਨਹੀਂ ਸੀ।’ 121 ਕਿਸਾਨ ਮਰਨ ਵਰਤ ‘ਤੇ ਸਨ, ਇਸ ਲਈ ਮੈਂ ਉਨ੍ਹਾਂ ਦੇ ਕਹਿਣ ‘ਤੇ ਇਲਾਜ ਕਰਵਾਉਣ ਲਈ ਰਾਜ਼ੀ ਹੋ ਗਿਆ। ਅਸੀਂ ਇਹ ਜੰਗ ਰੋਟੀ ਨਾਲ ਨਹੀਂ ਸਗੋਂ ਅਕਾਲ ਪੁਰਖ ਦੇ ਆਸ਼ੀਰਵਾਦ ਨਾਲ ਜਿੱਤਾਂਗੇ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਸਾਥੀ ਮੈਨੂੰ ਮੀਟਿੰਗ ‘ਚ ਲੈ ਜਾਂਦੇ ਹਨ, ਤਾਂ ਮੈਂ ਵੀ ਮੀਟਿੰਗ ‘ਚ ਜਾਵਾਂਗਾ।

ਦੂਜੇ ਪਾਸੇ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ 26 ਜਨਵਰੀ ਨੂੰ ਉਹ ਦੇਸ਼ ਭਰ ‘ਚ ਟਰੈਕਟਰ ਮਾਰਚ ਕੱਢਣਗੇ। ਇਸ ਤੋਂ ਬਾਅਦ ਦਿੱਲੀ ਵੱਲ ਮਾਰਚ ਬਾਰੇ ਫੈਸਲਾ ਲਿਆ ਜਾਵੇਗਾ। ਜਦੋਂ ਕਿ 14 ਫਰਵਰੀ ਨੂੰ ਕਿਸਾਨ ਚੰਡੀਗੜ੍ਹ ‘ਚ ਕੇਂਦਰ ਸਰਕਾਰ ਨੂੰ ਮਿਲਣਗੇ।

ਕਿਸਾਨ ਅੰਦੋਲਨ ਦੇ ਸਮਰਥਨ ‘ਚ ਹੋਰ ਸੂਬਿਆਂ ‘ਚ ਵੀ ਪ੍ਰੋਗਰਾਮ ਕੀਤੇ ਰਹੇ ਹਨ। ਕਿਸਾਨ ਚੇਨਈ ‘ਚ ਇੱਕ ਦਿਨ ਦਾ ਭੁੱਖ ਹੜਤਾਲ ‘ਤੇ ਹੋਣਗੇ। ਕੱਲ੍ਹ, ਮਹਾਰਾਸ਼ਟਰ ਦੇ ਕਿਸਾਨਾਂ ਨੇ ਜ਼ਿਲ੍ਹਾ ਪੱਧਰ ‘ਤੇ ਇੱਕ ਦਿਨ ਦੀ ਪ੍ਰਤੀਕਾਤਮਕ ਭੁੱਖ ਹੜਤਾਲ ਕੀਤੀ। ਇਹ ਮੰਗ ਪੱਤਰ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ।

Read More: Kisan Andolan 2025: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 55ਦਿਨਾਂ ਬਾਅਦ ਮੈਡੀਕਲ ਟ੍ਰੀਟਮੈਂਟ ਲੈਣਾ ਕੀਤਾ ਸ਼ੁਰੂ

Exit mobile version