Site icon TheUnmute.com

Farmers Protest: ਸੁਪਰੀਮ ਕੋਰਟ ‘ਚ ਕਿਸਾਨ ਅੰਦੋਲਨ ਨੂੰ ਲੈ ਕੇ ਅਹਿਮ ਸੁਣਵਾਈ, ਡੱਲੇਵਾਲ ਨੂੰ ਕਰਵਾਇਆ ਜਾਵੇ ਹਸਪਤਾਲ ਭਰਤੀ

Supreme Court

20 ਦਸੰਬਰ 2024: ਕਿਸਾਨ ਆਪਣੀਆਂ ਫਸਲਾਂ ਦੇ MSP ਜਾ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਦੇ ਵਿਚ ਧਰਨੇ ਤੇ ਬੈਠੇ ਹੋਏ ਹਨ, ਉਥੇ ਹੀ ਦੱਸ ਦੇਈਏ ਕਿ ਅੱਜ ਕਿਸਾਨ ਆਗੂ ਜਗਜੀਤ (jagjit singh dallewal) ਸਿੰਘ ਡੱਲੇਵਾਲ ਦੇ ਮਰਨ ਵਰਤ ਤੇ ਬੈਠੇ ਨੂੰ ਅੱਜ 25 ਦਿਨ ਹੋ ਗਏ ਹਨ|

ਦੱਸ ਦੇਈਏ ਕਿ ਅੰਦੋਲਨ ਤੇ ਬੈਠੇ ਹੋਏ ਡੱਲੇਵਾਲ ਦੇ ਮਸਲੇ ਤੇ ਅੱਜ ਸੁਪਰੀਮ (supreme court) ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ, ਜਿਸ ਦੇ ਵਿਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਵੇ|

ਉਥੇ ਹੀ ਦੱਸ ਦੇਈਏ ਕਿ ਪੁਲਿਸ ਦੇ ਵਲੋਂ ਹੁਣ ਐਕਸ਼ਨ (action) ਲਿਆ ਜਾ ਸਕਦਾ ਹੈ। ਦੱਸ ਦਈਏ ਕਿ ਪੁਲਿਸ ਦੇ ਕਿਸੇ ਐਕਸ਼ਨ ਦੇ ਡਰੋਂ ਕਿਸਾਨਾਂ ਨੇ ਪਹਿਲਾਂ ਤੋਂ ਹੀ ਡੱਲੇਵਾਲ ਦੇ ਦੁਆਲੇ ਟਰਾਲੀਆਂ ਖੜ੍ਹੀਆਂ ਕਰਕੇ ‘ਸੁਰੱਖਿਆ ਘੇਰਾ’ ਬਣਾ ਦਿੱਤ ਹੈ।

ਉਥੇ ਹੀ ਦੱਸ ਦੇਈਏ ਕਿ ਬੀਤੇ ਦਿਨ ਵੀ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਸੁਣਵਾਈ ਹੋਈ ਸੀ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਕੋਰਟ ਦੇ ਫਟਕਾਰ ਲਗਾਈ ਗਈ ਸੀ,

ਕੋਰਟ ਨੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੂੰ ਕਿਹਾ ਕਿ ਉਹ ਡੱਲੇਵਾਲ ਨੂੰ ਘੱਟੋ ਘੱਟ ਇਕ ਹਫ਼ਤੇ ਲਈ ਇਲਾਜ ਕਰਾਉਣ ਲਈ ਰਾਜ਼ੀ ਕਰਨ ਜਦਕਿ ਹੋਰ ਵਿਅਕਤੀ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ। ਦੱਸ ਦੇਈਏ ਕਿ ਐਡਵੋਕੇਟ ਜਨਰਲ ਦੇ ਵਲੋਂ ਡੱਲੇਵਾਲ ਨੂੰ ਸਮਝਾਉਣ ਅਤੇ ਉਨ੍ਹਾਂ ਦੀ ਸਲਾਮਤੀ ਲਈ ਅਦਾਲਤ ਦੀਆਂ ਭਾਵਨਾਵਾਂ ਤੋਂ ਜਾਣੂ ਕਰਾਉਣ ਦੇ ਲਈ ਇਕ ਦਿਨ ਦਾ ਸਮਾਂ ਮੰਗਿਆ ਗਿਆ ਸੀ। ਦੱਸ ਦੇਈਏ ਕਿ ਬੈਂਚ ਨੇ ਮਾਮਲੇ ਨੂੰ ਅੱਜ ਯਾਨੀ ਕਿ 20 ਦਸੰਬਰ ਲਈ ਸੂਚੀਬੱਧ ਕਰ ਦਿੱਤਾ ਸੀ।

ਉਥੇ ਹੀ ਅੱਜ ਪੰਜਾਬ ਸਰਕਾਰ ਦੇ ਵਲੋਂ ਡੱਲੇਵਾਲ ਦੀ ਸਿਹਤ ਰਿਪੋਰਟ ਸੁਪਰੀਮ ਕੋਰਟ ‘ਚ ਸੌਂਪੀ ਗਈ, ਜਿਥੇ ਡੱਲੇਵਾਲ ਦੇ ਬਲੱਡ ਸੈਂਪਲ ਜਰੀਏ 20 ਟੈਸਟ ਕਰਵਾਏ ਗਏ ਹਨ| ਐਡਵੋਕੇਟ ਜਨਰਲ ਨੇ ਕਿਹਾ ਕਿ ਡੱਲੇਵਾਲ ਦੇ ਬਲੱਡ ਟੈਸਟ ਸਹੀ ਆਏ ਹਨ|

Read More: Farmers Protest 2024: ਕਿਸਾਨਾਂ ਦੇ ਹੱਕ ‘ਚ ਡਟੀਆ ਹਰਿਆਣਾ ਦੀਆਂ ਖਾਪ ਪੰਚਾਇਤਾਂ

Exit mobile version