Site icon TheUnmute.com

Farmers protest 2024: ਸੰਯੁਕਤ ਕਿਸਾਨ ਮੋਰਚੇ ਨੇ ਸੱਦੀ ਐਮਰਜੈਂਸੀ ਮੀਟਿੰਗ, ਲਏ ਜਾਣਗੇ ਅਹਿਮ ਫੈਸਲੇ

17 ਦਸੰਬਰ 2024: ਕਿਸਾਨਾਂ (farmers) ਦੇ ਵਲੋਂ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ(guarantee) ਸਣੇ ਆਪਣੀਆਂ ਕਈ ਮੰਗਾਂ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਪ੍ਰਦਰਸ਼ਨ(protesting) ਕੀਤਾ ਜਾ ਰਿਹਾ ਹੈ, ਦੱਸ ਦੇਈਏ ਕਿ ਉਥੇ ਹੀ ਖਨੌਰੀ ਬਾਰਡਰ (Khanauri border) ਤੇ ਬੈਠੇ ਕਿਸਾਨਾਂ ਦੇ ਵਲੋਂ ਸਰਕਾਰ(goverment)  ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕਿਸਾਨਾਂ ਦੀ ਮੰਗਾ ਮਨ ਲੈਣ, ਉਥੇ ਹੀ ਦੱਸ ਦੇਈਏ ਕਿ 22 ਦਿਨਾਂ ਤੋਂ ਮਰਨ ਵਰਤ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੈਠੇ ਹੋਏ ਹਨ|

ਉਥੇ ਹੀ ਹੁਣ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਹੈ ਕਿ ਭਲਕੇ 18 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਲੋਂ ਐਮਰਜੈਂਸੀ ਮੀਟਿੰਗ ਕੀਤੀ ਜਾਵੇਗੀ| ਦੱਸ ਦੇਈਏ ਕਿ ਇਹ ਮੀਟਿੰਗ ਕੱਲ੍ਹ ਚੰਡੀਗੜ੍ਹ ਕਿਸਾਨ ਭਵਨ ‘ਚ ਰੱਖੀ ਗਈ ਹੈ| ਉਹਨਾਂ ਕਿਹਾ ਕਿ ਇਸ ਮੀਟਿੰਗ ਦੇ ਵਿਚ ਵੱਡੇ ਫੈਸਲੇ ਲਏ ਜਾ ਸਕਦੇ ਹਨ|

ਦੱਸ ਦੇਈਏ ਕਿ ਇਹ ਵਿਸ਼ੇਸ਼ ਮੀਟਿੰਗ ਮਿਤੀ 18 ਦਸੰਬਰ 2024 ਨੂੰ ਚੰਡੀਗੜ੍ਹ ਕਿਸਾਨ ਭਵਨ ਵਿਖੇ ਦੁਪਹਿਰ 2 ਵਜੇ ਰੱਖੀ ਗਈ ਹੈ ਜਿਸਦਾ ਅਜੰਡਾ ਇਸ ਪ੍ਰਕਾਰ ਹੈ।

1 ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਅਤੇ ਕਿਸਾਨਾਂ ਤੇ ਹੋ ਰਹੇ ਜਬਰ ਵਿਰੁੱਧ ਜੋ 23 ਦਸੰਬਰ ਨੂੰ ਵਿਰੋਧ ਦਿਵਸ ਮਨਾਉਣ ਨੂੰ ਕਾਮਯਾਬ ਕਰਨ ਲਈ ਰੂਪ ਰੇਖਾ ਉਲੀਕਣੀ।

2 ਗਵਰਨਰ ਪੰਜਾਬ ਵੱਲੋਂ ਐਸ.ਕੇ.ਐਮ ਨੂੰ 18 ਦਸੰਬਰ ਦੀ ਸ਼ਾਮ ਨੂੰ 7 ਵਜੇ ਜੋ ਮਿਲਣ ਦਾ ਸਮਾਂ ਦਿੱਤਾ ਹੈ ੳਸ ਦੀ ਤਿਆਰੀ ਸਬੰਧੀ ਰਾਏ ਬਣਾਉਣੀ।
3 ਬਾਰਡਰਾਂ ਤੇ ਜੋ ਸੰਘਰਸ਼ ਚਲ ਰਿਹਾ ੳਸ ੳਪਰ ਵਿਚਾਰ ਚਰਚਾ
4 ਨੈਸ਼ਨਲ ਪਾਲਸੀ ਫਰੇਮ ਵਰਕ ਔਨ ਐਗਰੀਕਲਚਰ ਮਾਰਕੀਟਿੰਗ ੳਪਰ ਐਸ ਕੇ ਐਮ ਦੀ ਪਹੁੰਚ ਬਨਾਉਣ ਬਾਰੇ ਵਿਚਾਰ।
ਪ੍ਰਧਾਨਗੀ ਮੰਡਲ ਦੀ ਆਗਿਆ ਨਾਲ ਹੋਰ ਕੋਈ ਮਤਾ ਪੇਸ਼ ਕੀਤਾ ਜਾ ਸਕਦਾ

ਰਾਜੇਵਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਫਸਲ ਮੰਡੀਕਰਨ ਨੀਤੀ ਦੇ ਖਰੜੇ ਬਾਰੇ ਵੀ ਚਰਚਾ ਕੀਤੀ ਜਾਵੇਗੀ। ਇਸੇ ਮਾਮਲੇ ਸਬੰਧੀ 19 ਦਸੰਬਰ ਨੂੰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਰਾਏ ਜਾਣਨਗੇ।

read more: ਕਿਸਾਨਾਂ ਨੇ ਸ਼ਾਤਮਈ ਤਰੀਕੇ ਨਾਲ ਕੱਢਿਆ ਟਰੈਕਟਰ ਮਾਰਚ, ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ

Exit mobile version