Site icon TheUnmute.com

Farmers Protest 2024: ਕਿਸਾਨਾਂ ਦੇ ਹੱਕ ‘ਚ ਡਟੀਆ ਹਰਿਆਣਾ ਦੀਆਂ ਖਾਪ ਪੰਚਾਇਤਾਂ

20ਦਸੰਬਰ 2024: ਹਰਿਆਣਾ(haryana) ਅਤੇ ਪੰਜਾਬ (punjab) ਦੀ ਸਰਹੱਦ ‘ਤੇ ਸ਼ੰਭੂ-ਖਨੌਰੀ ਸ(Shambhu-Khanuri border) ਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਹੁਣ ਹਰਿਆਣਾ ਦੀਆਂ (Khap panchayats of Haryana) ਖਾਪ ਪੰਚਾਇਤਾਂ (Khap panchayats ) ਨੇ ਵੀ ਐਲੇਨ ਕਰ ਦਿੱਤਾ ਹੀ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਹਨ। ਦੱਸ ਦੇਈਏ ਕਿ ਖਾਪਾਂ ਨੇ ਜਿੱਥੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਮੰਚ ‘ਤੇ ਲਿਆਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ, ਉੱਥੇ ਹੀ 29 ਦਸੰਬਰ ਨੂੰ ਹਿਸਾਰ ‘ਚ ਮਹਾਪੰਚਾਇਤ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਇਸ ਮਹਾਪੰਚਾਇਤ ਵਿੱਚ ਆਉਣ ਵਾਲੀ ਰਣਨੀਤੀ ਬਣਾਈ ਜਾਵੇਗੀ।

ਹਰਿਆਣਾ ਦੇ 102 ਖਾਪਾਂ ਵੱਲੋਂ ਬਣਾਈ ਗਈ 11 ਮੈਂਬਰੀ ਕਮੇਟੀ ਨੇ ਵੀਰਵਾਰ ਨੂੰ ਚੰਡੀਗੜ੍ਹ (chandigarh press) ਪ੍ਰੈੱਸ ਕਲੱਬ ਵਿਖੇ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ। ਮੀਟਿੰਗ ਵਿੱਚ ਉਮੇਦ ਸਿੰਘ ਸਰਪੰਚ ਰਿਠਲ, ਦਹੀਆ ਖਾਪ ਦੇ ਮੁਖੀ ਜੈਪਾਲ ਦਹੀਆ, ਸਤਰੋਲ ਖਾਪ ਦੇ ਨੁਮਾਇੰਦੇ ਸਤੀਸ਼ ਚੇਅਰਮੈਨ, ਕੰਡੇਲਾ ਖਾਪ ਦੇ ਨੁਮਾਇੰਦੇ ਓਮ ਪ੍ਰਕਾਸ਼ ਕੰਡੇਲਾ, ਮਹਿਮ ਚੌਬੀਸੀ ਤਪਾ ਦੇ ਮੁਖੀ ਮਹਾਂਵੀਰ, ਮਾਜਰਾ ਖਾਪ ਦੇ ਨੁਮਾਇੰਦੇ ਗੁਰਵਿੰਦਰ ਸਿੰਘ, ਫੋਗਟ ਖਾਪ ਦਾਦਰੀ ਦੇ ਰਵਿੰਦਰ ਫੋਗਾਟ, ਜਗਦੀਸ਼ ਸਮੇਤ ਕਈ ਨੁਮਾਇੰਦੇ ਹਾਜ਼ਰ ਸਨ। ਤਪਾ ਪ੍ਰਧਾਨ, ਦਲਾਲ ਖਾਪ ਪ੍ਰਧਾਨ ਸੁਰਿੰਦਰ ਦਲਾਲ ਹਾਜ਼ਰ ਸਨ।

29 ਦਸੰਬਰ ਨੂੰ ਹਿਸਾਰ ਦੇ ਬਾਸ ਪਿੰਡ ‘ਚ ਮਹਾਪੰਚਾਇਤ ਦਾ ਐਲਾਨ ਕਰਦੇ ਹੋਏ ਖਾਪ ਨੇਤਾਵਾਂ ਨੇ ਕਿਹਾ ਕਿ ਮਹਾਪੰਚਾਇਤ ‘ਚ ਸਾਰੇ 102 ਖਾਪ ਅਤੇ ਕਿਸਾਨ ਸੰਗਠਨਾਂ ਨੂੰ ਬੁਲਾਇਆ ਜਾ ਰਿਹਾ ਹੈ। ਇਸ ਨੂੰ ਸਫ਼ਲ ਬਣਾਉਣ ਲਈ ਜਨ ਸੰਪਰਕ ਮੁਹਿੰਮ ਵੀ ਚਲਾਈ ਜਾ ਰਹੀ ਹੈ। ਖਾਪ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਕਿਸਾਨ ਆਗੂ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਕਿਸਾਨ ਸ਼ਾਂਤੀਪੂਰਵਕ ਦਿੱਲੀ ਜਾਣ ਲਈ ਤਿਆਰ ਹਨ, ਇਸ ਲਈ ਉਨ੍ਹਾਂ ਨੂੰ ਅੱਗੇ ਜਾਣ ਦਿੱਤਾ ਜਾਵੇ।

Read More: Farmer Protest 2024: ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਇਸ ਦਿਨ ਕੀਤਾ ਜਾਵੇਗਾ ਸਾਰਾ ਪੰਜਾਬ ਬੰਦ

 

Exit mobile version