Site icon TheUnmute.com

ਬਾਬੇ ਦੀ ਕਿਰਪਾ ਨਾਲ ਕਿਸਾਨਾਂ ਨੂੰ ਮਿਲੀ ਹੈ ਜਿੱਤ : ਬੱਬੂ ਮਾਨ

Babbu Mann

ਅੰਮ੍ਰਿਤਸਰ 13 ਦਸੰਬਰ 2021 : ਕੇਂਦਰ ਸਰਕਾਰ (Union Government) ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਫਤਹਿ ਮਾਰਚ ਦਿੱਲੀ ਦੇ ਵੋਟਰਾਂ ਤੋਂ ਕੱਢਿਆ ਗਿਆ ਸੀ, ਜੋ ਕਿ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਸੰਪੰਨ ਹੋਇਆ, ਉਥੇ ਹੀ ਇਸ ਮਾਰਚ ਵਿੱਚ ਪੰਜਾਬ ਦੇ ਅਤੇ ਹੋਰ ਸੂਬਿਆਂ ਦੇ ਕਿਸਾਨ ਜਥੇਬੰਦੀਆਂ ਦੇ ਆਗੂ ਮੁੱਖ ਤੌਰ ਤੇ ਸ਼ਾਮਲ ਹੋਏ ਉਥੇ ਇਸ ਸਾਰੇ ਦੇ ਨਾਲ ਪੰਜਾਬੀ ਗਾਇਕ ਬੱਬੂ ਮਾਨ (Babbu Mann) ਵੀ ਮੌਜੂਦ ਰਹੇ,

ਬੱਬੂ ਮਾਨ (Babbu Mann) ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਅਤੇ ਜਦੋਂ ਵੀ ਅਸੀਂ ਜਿੱਤ ਪ੍ਰਾਪਤ ਕਰਦੇ ਹਾਂ ਤੇ ਅਸੀਂ ਇਹ ਜਿੱਤ ਆਪਣੇ ਗੁਰੂ ਮਹਾਰਾਜਾ ਦੇ ਚਰਨਾਂ ਵਿਚ ਰੱਖਦੇ ਹਾਂ, ਉੱਥੇ ਉਨ੍ਹਾਂ ਨੇ ਕਿਹਾ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ, ਅਸੀਂ ਉਦੋਂ ਹੀ ਦੋ ਸੌ ਪਰਸੈਂਟ ਸੋਚ ਲਿਆ ਸੀ ਕਿ ਇਹ ਅੰਦੋਲਨ ਅਸੀਂ ਜਿੱਤ ਕੇ ਹੀ ਵਾਪਸ ਆ ਜਾਵਾਂਗੇ ਉੱਥੇ ਬੱਬੂ ਮਾਨ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੀ ਸਰਕਾਰ ਵੀ ਕਿਸਾਨਾਂ ਦੇ ਨਾਲ ਮੱਥਾ ਲਾ ਕੇ ਵੇਖ ਲਵੇ, ਉਨ੍ਹਾਂ ਨੂੰ ਵੀ ਉਨ੍ਹਾਂ ਦੇ ਅੱਗੇ ਝੁਕਣਾ ਪਵੇਗਾ, ਪੰਜਾਬ ਸਰਕਾਰ (punjab govt)  ਅਤੇ ਹੋਰ ਸਰਕਾਰਾਂ ਕਦੀ ਵੀ ਕਿਸਾਨਾਂ ਦੇ ਨਾਲ ਮੱਥਾ ਲਾਉਣ ਲਈ ਨਹੀਂ ਸੋਚ ਸਕਦੀਆਂ, ਬੱਬੂ ਮਾਨ ਨੇ ਕਿਹਾ ਕਿ ਗੁਰੂ ਘਰਾਂ ਦੇ ਲੰਗਰ ਅਤੇ ਗੁਰੂ ਘਰ ਦਾ ਸਹਿਯੋਗ ਬਹੁਤ ਵੱਡਾ ਸਹਿਯੋਗ ਮੰਨਿਆ ਜਾਂਦਾ ਹੈ,

ਉਥੇ ਹੀ ਬੱਬੂ ਮਾਨ ਨੇ ਕਿਹਾ ਕਿ ਕੋਰੋਨਾ ਵਿਚ ਸਰਕਾਰਾਂ ਫੇਲ੍ਹ ਹੁੰਦੀਆਂ ਹੋਈਆਂ ਨਜ਼ਰ ਆਈਆਂ ਪਰ ਲੋਕ ਜੋ ਨੇ ਉਹ ਪਾਸ ਹੋ ਗਏ, ਬੱਬੂ ਮਾਨ ਨੇ ਬੋਲਦੇ ਹੋਏ ਕਿਹਾ ਕਿ ਸਾਡੀ ਬੱਤੀ ਜਥੇਬੰਦੀਆਂ ਵੱਲੋਂ ਪਹਿਲਾਂ ਸਰਕਾਰ ਨੂੰ ਟੇਬਲ ਤੇ ਹਰਾਇਆ ਗਿਆ, ਉਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਇਹ ਅੰਦੋਲਨ ਜੋ ਹੈ ਅਤੇ ਇਸੇ ਕਰਕੇ ਹੀ ਜੁੜੇ ਤਿੰਨੇ ਖੇਤੀ ਕਾਨੂੰਨ ਨੇ ਇਨ੍ਹਾਂ ਨੂੰ ਰੱਦ ਕਰਨਾ ਪਿਆ ਉੱਥੇ ਬੱਬੂ ਮਾਨ ਨੇ ਕਿਹਾ ਕਿ ਮੈਕ ਸਿਰਫ਼ ਸਿਰਫ਼ ਪੰਜਾਬੀ ਗਾਇਕ ਨਹੀਂ ਹਾਂ ਮੈਂ ਲੇਖਕ ਕਵੀਆਂ ਅਤੇ ਕਿਸਾਨ ਦਾ ਪੁੱਤਰ ਵੀ ਹਾਂ,

Exit mobile version