ਸਮਾਣਾ 15 ਅਗਸਤ 2022: ਦੇਸ਼ ਅੱਜ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਮਨਾ ਰਿਹਾ ਹੈ, ਪਰ ਦੂਜੇ ਪਾਸੇ ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਵੀ ਸੜਕਾਂ ਤੇ ਰੁਲਣ ਲਈ ਮਜਬੂਰ ਹੈ | ਅੱਜ ਆਜ਼ਾਦੀ ਦਿਹਾੜੇ ਮੌਕੇ ਕਿਸਾਨਾਂ ਨੇ ਸਮਾਣਾ-ਪਾਤੜਾਂ (Samana-Patran) ਰੋਡ ਜਾਮ ਕਰਕੇ ਪੰਜਾਬ ਸਰਕਾਰ ਦੇ ਖ਼ਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ |
ਦੱਸ ਦਈਏ ਕਿ ਪੰਜਾਬ ਵਿੱਚ ਥਾਂ-ਥਾਂ ‘ਤੇ ਪਏ ਭਾਰੀ ਮੀਂਹ ਅਤੇ ਗੜੇਮਾਰੀ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਅਤੇ ਖੇਤੀ ‘ਤੇ ਕੀਤੀ ਮਿਹਨਤ ਉੱਤੇ ਮੌਸਮ ਨੇ ਪਾਣੀ ਫ਼ੇਰ ਦਿੱਤਾ ਸੀ। ਜਿਸ ਦਾ ਮੁਆਵਜ਼ਾ ਨਾ ਮਿਲਣ ਤੇ ਗੁੱਸੇ ਵਿਚ ਆਏ ਕਿਸਾਨਾਂ ਵੱਲੋਂ ਸਮਾਣਾ ਪਾਤੜਾਂ ਰੋਡ ਨੂੰ ਸ਼ਾਮ ਲਗਾ ਕੇ ਪੰਜਾਬ ਸਰਕਾਰ ਦੇ ਖ਼ਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ |
ਪਿਛਲੇ ਕਈ ਦਿਨਾਂ ਤੋਂ ਤਹਿਸੀਲ ਵਿਚ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ , ਪਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਵੱਲੋਂ ਇਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ | ਜਿਸ ਨੂੰ ਦੇਖਦਿਆਂ ਅੱਜ ਆਜ਼ਾਦੀ ਦਿਹਾੜੇ ‘ਤੇ ਕਿਸਾਨਾਂ ਵੱਲੋਂ ਸਮਾਣਾ-ਪਾਤੜਾਂ (Samana-Patran) ਰੋਡ ‘ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ |
ਕਿਸਾਨ ਆਗੂਆਂ ਨੇ ਕਿਹਾ ਕਿ ਸਮਾਣਾ ਸਹਿਰ ਦਾ ਮੰਤਰੀ ਹੋਵੇ ਤੇ ਇੱਕ ਵਾਰ ਵੀ ਸਾਡੇ ਕੋਲ ਨਹੀਂ ਆਇਆ ਬੜੇ ਸ਼ਰਮ ਦੀ ਗੱਲ ਹੈ | ਉਨ੍ਹਾਂ ਦਾ ਇੱਕ ਵਾਰੀ ਉਨ੍ਹਾਂ ਤੇ ਫਰਜ਼ ਬਣਦਾ ਸੀ | ਜੇਕਰ ਪੰਜਾਬ ਸਰਕਾਰ ਸਾਨੂੰ ਜਲਦੀ ਮੁਆਵਜ਼ਾ ਨਹੀਂ ਦਿੰਦੀ ਤਾਂ ਅਸੀਂ ਮੰਤਰੀ ਦੇ ਘਰ ਅੱਗੇ ਵੀ ਧਰਨਾ ਲਗਾਵਾਂਗੇ |