ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੋਧ ‘ਚ ਦਿੱਤੇ ਜਾ ਰਹੇ ਧਰਨੇ ਸੰਬੰਧੀ ਕਿਸਾਨ ਤੇ ਲੋਕ ਅੱਜ ਲੈਣਗੇ ਫੈਸਲਾ

ਲੁਧਿਆਣਾ 17 ਦਸੰਬਰ 2022: ਜ਼ੀਰਾ ਸ਼ਰਾਬ ਫੈਕਟਰੀ (Zira liquor factory) ਦੇ ਵਿਰੋਧ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਧਰਨਾਕਾਰੀਆਂ ਦੀ ਵਿਚਾਲੇ ਮੀਟਿੰਗ ਹੋਈ | ਕਿਸਾਨ ਤੇ ਹੋਰ ਆਮ ਲੋਕਾਂ ਵੱਲੋਂ ਧਰਨਾ ਜਾਰੀ ਰੱਖਣ ਸੰਬੰਧੀ ਫੈਸਲਾ ਅੱਜ ਲਿਆ ਜਾਵੇਗਾ | ਇਸ ਮਾਮਲੇ ’ਤੇ ਧਰਨਾਕਾਰੀਆਂ ਦੀ ਲੰਘੀ ਰਾਤ ਮੁੱਖ ਮੰਤਰੀ ਭਗਵੰਤ ਮਾਨ ਨਾਲ ਲਗਭਗ ਢਾਈ ਘੰਟੇ ਤੱਕ ਮੀਟਿੰਗ ਹੋਈ ਹੈ।

ਮੀਟਿੰਗ ਤੋਂ ਬਾਅਦ ਧਰਨਾਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਭਰੋਸਾ ਦੁਆਇਆ ਹੈ ਕਿ ਵਿਧਾਨ ਸਭਾ ਦੀ ਕਮੇਟੀ ਇਲਾਕੇ ਦਾ ਦੌਰਾ ਕਰੇਗੀ ਅਤੇ ਜੇਕਰ ਫੈਕਟਰੀ ਸਹੀ ਅਰਥਾਂ ਵਿਚ ਲੋਕਾਂ ਦੀ ਰਾਇ ਤੋਂ ਬਗੈਰ ਲਗਾਈ ਗਈ ਹੈ ਤਾਂ ਇਹ ਬੰਦ ਕੀਤੀ ਜਾਵੇਗੀ। ਇਸ ਲਈ ਮੁੱਖ ਮੰਤਰੀ ਨੇ ਇਕ ਮਹੀਨੇ ਦਾ ਸਮਾਂ ਮੰਗਿਆ ਹੈ। ਅੱਜ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਜ਼ੀਰਾ ਵਿਚ ਧਰਨੇ ਵਾਲੀ ਥਾਂ ਪਹੁੰਚਣਗੇ ਤੇ ਧਰਨਾਕਾਰੀਆਂ ਨੂੰ ਸੰਬੋਧਨ ਕਰਨਗੇ।

 

Scroll to Top