Site icon TheUnmute.com

Farmer protest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਦੇ ਹੱਕ ‘ਚ ਉਤਰੇ ਪਿੰਡ ਵਾਸੀ, ਇਕ ਦਿਨ ਦੀ ਸ਼ੁਰੂ ਕੀਤੀ ਭੁੱਖ ਹੜਤਾਲ

10 ਦਸੰਬਰ 2024: ਕਿਸਾਨੀ (farmers) ਮੰਗਾਂ ਨੂੰ ਲੈ ਕੇ ਮਰਨ ਵਰਤ (hunger strike) ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ (farmer leader Jagjit Singh dalewal) ਡੱਲੇਵਾਲਾ ਦੇ ਹੱਕ ਵਿਚ ਅੱਜ ਉਹਨਾਂ ਦੇ ਜੱਦੀ ਪਿੰਡ ਡੱਲੇਵਾਲਾ ਪਿੰਡ ਵਾਸੀਆਂ ਵੱਲੋਂ ਵੀ ਇਕ ਦਿਨ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ, ਐਨਾ ਹੀ ਨਹੀਂ ਬਲਕਿ ਪਿੰਡ ਵਾਸੀਆਂ ਨੇ ਕੇਂਦਰ ਅਤੇ ਹਰਿਆਣਾ (Central and Haryana governments.) ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ।

ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ (village) ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲਾ ਇਕੱਲੇ ਸਾਡੇ ਪਿੰਡ ਦੇ ਨਹੀ ਪੁਰੀ ਦੁਨੀਆਂ ਦੇ ਕਿਸਾਨਾਂ ਦੇ ਨੇਤਾ ਹਨ ਜੋ ਕਿਸਾਨੀ ਮੰਗਾਂ (farmers demands) ਨੂੰ ਲੈ ਕੇ ਮਰਨ ਵਰਤ ਤੇ ਹਨ, ਲਗਭਗ 15 ਦਿਨ ਹੋ ਗਏ ਉਹਨਾਂ ਵਲੋਂ ਕੁਝ ਵੀ ਖਾਧਾ ਨਹੀਂ ਗਿਆ।

ਉਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਾਥ ਦੇਣ ਲਈ ਅਤੇ ਸਰਕਾਰ ਨੂੰ ਇਹ ਦੱਸਣ ਲਈ ਕਿ ਡੱਲੇਵਾਲਾ ਦਾ ਪਰਿਵਾਰ ਹੀ ਨਹੀਂ ਪੂਰਾ ਪਿੰਡ ਉਹਨਾਂ ਦੇ ਨਾਲ ਹੈ। ਉਹਨਾਂ ਕਿਹਾ ਕਿ ਅੱਜ ਦੀ ਭੁੱਖ ਹੜਤਾਲ ਸੰਕੇਤਕ ਹੈ ਪਰ ਜੇਕਰ ਧਰਨੇ ਤੋਂ ਹੁਕਮ ਹੋਇਆ ਤਾਂ ਉਹ ਇਸ ਹੜਤਾਲ ਨੂੰ ਅੱਗੇ ਵੀ ਵਧਾ ਸਕਦੇ ਹਾਂ।

ਇਸ ਮੌਕੇ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲਾ ਦੀ ਨੂੰਹ (daughter in law) ਨੇ ਕਿਹਾ ਕਿ ਡੱਲੇਵਾਲਾ (dalewal) ਇਕ ਇਨਸਾਨ ਨਹੀ ਬਲਕਿ ਇਕ ਸੋਚ ਹਨ ਅਤੇ ਸੋਚ ਨੂੰ ਦਬਾਇਆ ਨਹੀ ਜਾ ਸਕਦਾ।

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਦੇ ਪੋਤਰੇ ਜਿਗਰਜੋਤ ਸਿੰਘ ਨੇ ਕਿਹਾ ਕਿ ਮੋਰਚੇ ਵਿਚ ਮੇਰਾ ਦਾਦਾ ਬੈਠਾ ਹੈ ਉਸ ਦੀ ਸਪੋਟ ਲਈ ਅੱਜ ਉਹਨਾਂ ਨੇ ਆਪਣੇ ਪਿੰਡ ਵਿਚ ਭੁੱਖ ਹੜਤਾਲ ਕੀਤੀ ਹੈ। ਉਹਨਾਂ ਕਿਹਾ ਜੇਕਰ ਲੋੜ ਪਈ ਤਾਂ ਉਹ ਆਪਣੇ ਦਾਦੇ ਦੇ ਨਾਲ ਮੋਰਚੇ ਵਿਚ ਸ਼ਾਮਲ ਹੋ ਕੇ ਭੁੱਖ ਹੜਤਾਲ ਵੀ ਕਰ ਸਕਦੇ ਹਨ|

read more: Faremer Protest: ਖਨੌਰੀ ਸਰਹੱਦ ‘ਤੇ ਅੱਜ ਕਿਸਾਨ ਕਰਨਗੇ ਭੁੱਖ ਹੜਤਾਲ ਸ਼ੁਰੂ

 

 

Exit mobile version