Site icon TheUnmute.com

Farmer Protest 2024: ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਇਸ ਦਿਨ ਕੀਤਾ ਜਾਵੇਗਾ ਸਾਰਾ ਪੰਜਾਬ ਬੰਦ

20 ਦਸੰਬਰ 2024: ਕਿਸਾਨਾਂ (farmers) ਆਪਣੀਆਂ ਫਸਲਾਂ ਦੇ MSP ਜਾ ਹੋਰ ਮੰਗਾਂ ਨੂੰ ਲੈ ਕੇ ਪੰਜਾਬ (punjab) ਦੇ ਵਿਚ ਧਰਨੇ (strike) ਤੇ ਬੈਠੇ ਹੋਏ ਹਨ, ਪਰ ਕੇਦਰ ਸਰਕਾਰ (center goverment) ਦੇ ਵਲੋਂ ਹਜੇ ਤੱਕ ਕਿਸਾਨਾਂ (farmers) ਦੀਆਂ ਮੰਗਾਂ ਨਹੀਂ ਮੰਨੀਆਂ ਗਿਆ ਹਨ, ਦੱਸ ਦੇਈਏ ਕਿ ਕਿਸਾਨਾਂ ਦਾ ਅੰਦੋਲਨ (andolan) 312ਵੇਂ ਦਿਨ ਵਿੱਚ ਪਹੁੰਚ ਚੁੱਕਿਆ ਹੈ।

ਉਥੇ ਹੀ ਖਨੌਰੀ ਬਾਰਡਰ (khanuri border) ਤੇ ਮਰਨ ਵਰਤ ਉਤੇ ਬੈਠੇ ਜਗਜੀਤ ਸਿੰਘ (jagjit singh dallewal) ਡੱਲੇਵਾਲ ਨੂੰ ਅੱਜ 25 ਦਿਨ ਹੋ ਗਏ ਹਨ, ਉਹ ਭੁੱਖਣ ਭਾਣੇ ਇਸ ਮਰਨ ਵਰਤ ਤੇ ਬੈਠੇ ਹੋਏ ਹਨ| ਜਿਸ ਦੇ ਮੱਦੇਨਜ਼ਰ ਹੁਣ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ|

ਦੱਸ ਦੇਈਏ ਕਿ ਕਿਸਾਨੀ ਧਰਨੇ ਦੇ ਚਲਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਵੀਡੀਓ ਇਕ ਜਾਰੀ ਕੀਤੀ ਗਈ। ਜਿਸ ਵਿੱਚ ਉਨਾ ਨੇ ਮੋਰਚੇ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕੀਤਾ।

ਉਥੇ ਹੀ ਸਰਵਣ ਸਿੰਘ (sarvan singh pandher) ਪੰਧੇਰ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 25ਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ।ਦੱਸ ਦੇਈਏ ਕਿ ਬੀਤੇ ਦਿਨ ਜਦੋ ਡੱਲੇਵਾਲ ਨਹਾਉਣ ਗਏ ਤਾਂ ਉਹ ਬੇਹੋਸ਼ ਹੋ ਗਏ ਤਾ ਡਿੱਗ ਗਏ, ਜਿਸ ਦੇ ਚਲਦੇ ਉਹਨਾਂ ਦੀ ਹਾਲਾਤ ਨਾਜ਼ੁਕ ਬਣੀ ਹੋਈ ਹੈ|

ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਐਲਾਨ ਕਰ ਦਿੱਤਾ ਹੈ ਕਿ 30 ਦਸੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ, ਓਹਨਾ ਕਿਹਾ ਕਿਹਾ 30 ਦਸੰਬਰ ਨੂੰ ਜੋ ਪੰਜਾਬ ਬੰਦ ਰੱਖਣ ਦੀ ਕਾਲ ਦਿੱਤੀ ਗਈ ਹੈ ਉਸਦਾ ਸਮਰਥਨ ਕੀਤਾ ਜਾਵੇ।

ਉਥੇ ਹੀ ਉਹਨਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪੂਰਾ ਦੇਸ਼ ਚਿੰਤਤ ਹੈ, ਬਗੈਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ। ਇਸ ਮੌਕੇ ਪੰਧੇਰ ਨੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਦਾ ਧੰਨਵਾਦ ਕੀਤਾ ਜੋ ਧਰਨੇ ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਆਏ ਹਨ। ਉਨ੍ਹਾਂ ਨੇ ਕਿਹਾ ਕਿ ਖਾਪ ਪੰਚਾਇਤਾਂ ਵੱਲੋਂ 29 ਤਰੀਕ ਨੂੰ ਵੱਡੇ ਸਮਾਗਮ ਕੀਤੇ ਜਾਣਗੇ। ਜਿਸ ਦੀ ਗੂੰਜ ਪੂਰੇ ਭਾਰਤ ਤੱਕ ਸੁਣਾਈ ਦੇਵੇਗੀ।

ਇਸ ਮੌਕੇ ਪੰਧੇਰ ਨੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਵਾਅਦੇ ਯਾਦ ਕਰਵਾਏ। ਉਨ੍ਹਾਂ ਕਿਹਾ ਕਿ ਜੋ ਪੀਐਮ ਵੱਲੋਂ ਲਿਖਤੀ ਵਾਅਦੇ ਕਿਸਾਨਾਂ ਨਾਲ ਕੀਤੇ ਗਏ ਸੀ ਉਨ੍ਹਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਜੋ ਦੁੱਖ ਦੀ ਗੱਲ ਹੈ।

Read More: ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਗੰਭੀਰ, ਉਲਟੀਆਂ ਤੋਂ ਬਾਅਦ ਹੋਏ ਬੇਹੋਸ਼

Exit mobile version