Site icon TheUnmute.com

Farmer: ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 7ਵੇਂ ਦਿਨ ਵੀ ਜ਼ਾਰੀ

jagjit singh dalewal

2 ਦਸੰਬਰ 2024: ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ (Shambhu border) ਤੇ ਬੈਠੇ ਕਿਸਾਨਾਂ ਨੂੰ ਇਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ , ਇਸੇ ਦੌਰਾਨ ਹੁਣ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਦੇ ਵਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਮਰਨ ਵਰਤ (fast to death) ‘ਤੇ ਬੈਠਣਗੇ , ਜੋ ਕਿ 26 ਨਵੰਬਰ ਤੋਂ ਮਰਨ ਵਰਤ ਤੇ ਬੈਠੇ ਹੋਏ ਹਨ, ਦੱਸ ਦੇਈਏ ਕਿ ਜਗਜੀਤ ਸਿੰਘ ਡੱਲੇਵਾਲ (Jagjit Singh Dallewal’s) ਦਾ ਮਰਨ ਵਰਤ 7ਵੇਂ ਦਿਨ ਵੀ ਜ਼ਾਰੀ ਹੈ, ਉਹਨਾਂ ਨੂੰ ਮਰਨ ਵਰਤ ਤੇ ਬੈਠੇ ਨੂੰ ਅੱਜ 7ਵਾਂ ਦਿਨ ਹੋ ਗਿਆ ਹੈ|

ਜਾਣਕਾਰੀ ਮਿਲੀ ਹੀ ਕਿ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਰਹੀ ਹੈ, ਡਾਕਟਰਾਂ ਵੱਲੋਂ ਵਾਰ-ਵਾਰ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ, ਸ਼ੂਗਰ ਤੇ ਕੈਂਸਰ ਵਰਗੀ ਭਿਆਨਕ ਬਿਮਾਰੀ ਕਾਰਨ ਬਿਨਾਂ ਖਾਧੇ ਕੱਢੇ 7 ਦਿਨਾਂ ‘ਚ ਉਹਨਾਂ ਦੀ ਸਿਹਤ ਵਿਗੜ ਰਹੀ ਹੈ| ਉਥੇ ਹੀ ਡਾਕਟਰ ਨੇ ਦੱਸਿਆ ਕਿ ਜਗਜੀਤ ਡੱਲੇਵਾਲ ਦੇ ਵੈਸੇ ਹੌਂਸਲੇ ਬੁਲੰਦ ਹਨ, ਪਰ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ|

Exit mobile version