faridkot

Faridkot : ਫਰੀਦਕੋਟ ਪੁਲਸ ਵੱਲੋਂ ਅਸਲੇ ਸਮੇਤ 2 ਨੌਜਵਾਨ ਕਾਬੂ, ਵੱਡੀ ਵਾਰਦਾਤ ਨੂੰ ਦੇਣ ਜਾ ਰਹੇ ਸੀ ਅੰਜਾਮ

ਫਰੀਦਕੋਟ 2 ਦਸੰਬਰ 2021 : ਫਰੀਦਕੋਟ ਪੁਲਿਸ ਵੱਲੋਂ ਅਸਲੇ ਸਮੇਤ 2 ਨੌਂਜਾਵਨਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਪਾਸੋਂ 2 ਪਿਸਟਲ 32 ਬੋਰ ਅਤੇ ਇਕ ਦੇਸੀ ਕੱਟਾ ਸਮੇਤ ਜਿੰਦਾ ਕਾਰਤੂਸ ਬ੍ਰਮਾਦ ਕੀਤੇ ਹਨ । ਪੁਲਿਸ ਦਾ ਦਾਅਵਾ ਹੈ ਕਿ ਇਹ ਨੌਜਵਾਨ ਸਹਿਰ ਦੇ ਇਕ ਨੌਜਵਾਨ ਨੂੰ ਮਾਰਨ ਦੀ ਫਿਰਾਕ ‘ਚ ਸਨ ।
ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਫਰੀਦਕੋਟ ਵਰੂਨ ਸ਼ਰਮਾਂ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ 2 ਨੌਜਵਾਨਾਂ ਨੰੁ ਗ੍ਰਿਫਤਾਰ ਕਰ ਉਹਨਾਂ ਪਾਸੋਂ 2 ਪਿਸ਼ਟਲ 32 ਬੋਰ ਦੇਸੀ ਅਤੇ ਇਕ ਦੇਸੀ ਕੱਟਾ ਸਮੇਤ ਜਿੰਦਾ ਕਾਰਤੂਸ਼ ਬ੍ਰਾਮਦ ਕੀਤੇ ਗਏ ਹਨ।ਉਹਨਾਂ ਦੱਸਿਆ ਕਿ ਪੁਲਿਸ ਨੇ ਇਕ ਨਾਕੇ ਬੰਦੀ ਦੌਰਾਨ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਜੋ ਸਹਿਰ ਦੇ ਕੀੜਾ ਨਾਮੀਂ ਨੌਜਵਾਨ ਨੂੰ ਸ਼ੋਸ਼ਲ ਮੀਡੀਆਂ ਰਾਹੀਂ ਜਾਨੋ ਮਾਰਨ ਦੀਆਂ ਧਮਕੀਆ ਦਿੰਦੇ ਸਨ ਅਤੇ ਉਸ ਨੂੰ ਮਾਰਨ ਦੀ ਫਿਰਾਕ ਵਿਚ ਸਨ। ਉਹਨਾ ਦੱਸਿਆ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਪੇਸ਼ ਅਦਾਲਤ ਕੀਤਾ ਜਾ ਰਿਹਾ!

Scroll to Top