Site icon TheUnmute.com

ਉੱਘੇ ਸਾਹਿਤਕਾਰ ਹਰਬੰਸ ਸਿੰਘ ਢਿੱਲੋਂ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

Harbans Singh Dhillon

ਚੰਡੀਗੜ੍ਹ 25 ਮਈ 2022: ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਦੇ ਪਿਤਾ ਦਾ ਬਿਮਾਰੀ ਕਾਰਨ ਬੀਤੇ ਦਿਨ ਦਿਹਾਂਤ ਹੋ ਗਿਆ ਸੀ | ਅੱਜ ਉਨ੍ਹਾਂ ਦਾ ਧੂਰੀ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਬੀਨੂੰ ਢਿੱਲੋਂ ਨਾਲ ਦੁੱਖ ਵੰਡਾਉਣ ਲਈ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੱਖ-ਵੱਖ ਕਲਾਕਾਰ ਮੌਜੂਦ ਰਹੇ । ਇਸ ਮੌਕੇ ‘ਤੇ ਕਰਮਜੀਤ ਅਨਮੋਲ, ਗਿੱਪੀ ਗਰੇਵਾਲ, ਸਰਦਾਰ ਸੋਹੀ ਤੇ ਨਰੇਸ਼ ਕਥੂਰੀਆ ਨੇ ਅੰਤਿਮ ਸੰਸਕਾਰ ’ਚ ਪਹੁੰਚ ਕੇ ਆਪਣੇ ਸਾਥੀ ਬੀਨੂੰ ਢਿੱਲੋਂ ਨੂੰ ਰੱਬ ਦਾ ਭਾਣਾ ਮੰਨਣ ਦੀ ਹਿੰਮਤ ਦਿੱਤੀ।

ਜਿਕਰਯੋਗ ਹੈ ਕਿ ਪਿਤਾ ਦੇ ਦਿਹਾਂਤ ਦੀ ਜਾਣਕਾਰੀ ਬੀਨੂੰ ਢਿੱਲੋਂ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਬੀਨੂੰ ਢਿੱਲੋਂ ਨੇ ਲਿਖਿਆ ਸੀ, ‘‘ਸਾਡੇ ਸਤਿਕਾਰਯੋਗ ਪਿਤਾ ਜੀ ਸਰਦਾਰ ਹਰਬੰਸ ਸਿੰਘ ਢਿੱਲੋਂ ਜੀ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਰਾਮਬਾਗ ਧੀਰੂ ਵਿਖੇ ਕੱਲ੍ਹ ਮਿਤੀ 25 ਮਈ, 2022 ਨੂੰ ਦੁਪਹਿਰ 12 ਵਜੇ ਕੀਤੀ ਜਾਵੇਗੀ।’’

Exit mobile version