July 4, 2024 6:56 pm
Mankirat Aulakh

ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਗੈਂਗਸਟਰਾਂ ਵੱਲੋਂ ਮਿਲੀ ਧਮਕੀ, ਪੜੋ ਖਬਰ

ਚੰਡੀਗੜ੍ਹ 24 ਮਾਰਚ 2022 : ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ( Mankirat Aulakh) ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲੀਆਂ ਹਨ। ਇਸ ਧਮਕੀ ਨੂੰ ਫਿਰੌਤੀ ਮੰਗਣ ਅਤੇ ਹਥਿਆਰਾਂ ਨਾਲ ਗੀਤ ਨਾ ਗਾਉਣ ਨਾਲ ਜੋੜਿਆ ਜਾ ਰਿਹਾ ਹੈ। ਹਾਲ ਹੀ ਵਿੱਚ ਪੰਜਾਬ ਪੁਲਸ ਵੱਲੋਂ ਗੈਂਗਸਟਰਾਂ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ ਪੁੱਛਗਿੱਛ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਹੈ। ਜਿਸ ‘ਚ ਉਨ੍ਹਾਂ ਦੇ ਸ਼ੋਅ ‘ਚ ਕਿਤੇ ਵੀ ਹਮਲੇ ਦੀ ਸਾਜ਼ਿਸ਼ ਰਚਣ ਦੀ ਗੱਲ ਚੱਲ ਰਹੀ ਹੈ। ਇਸ ਤੋਂ ਬਾਅਦ ਗਾਇਕ ਔਲਖ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਇਸ ਖੁਲਾਸੇ ਤੋਂ ਬਾਅਦ ਗਾਇਕ ਮਨਕੀਰਤ ਔਲਖ ( Mankirat Aulakh) ਜਲਦੀ ਹੀ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕਰ ਸਕਦੇ ਹਨ। ਔਲਖ ਤੋਂ ਇਲਾਵਾ 3 ਹੋਰ ਗਾਇਕ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ। ਮਨਕੀਰਤ (27) ਮੂਲ ਰੂਪ ਤੋਂ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਬਹਿਬਲਪੁਰ ਦਾ ਰਹਿਣ ਵਾਲਾ ਹੈ। ਜਵਾਨੀ ਵਿੱਚ ਮਨਪ੍ਰੀਤ ਕਬੱਡੀ ਅਤੇ ਕੁਸ਼ਤੀ ਖੇਡਦਾ ਸੀ। ਇਸ ਕਾਰਨ ਉਨ੍ਹਾਂ ਨੂੰ ਮਨੀ ਪਹਿਲਵਾਨ ਦਾ ਉਪਨਾਮ ਵੀ ਮਿਲਿਆ। ਕਾਲਜ ਦੇ ਯੂਥ ਫੈਸਟ ਵਿੱਚ ਉਸਦੇ ਗੀਤ ਸੁਣ ਕੇ ਦੋਸਤਾਂ ਨੇ ਉਸਨੂੰ ਗਾਇਕੀ ਨੂੰ ਕੈਰੀਅਰ ਵਜੋਂ ਚੁਣਨ ਲਈ ਪ੍ਰੇਰਿਤ ਕੀਤਾ। ਪੰਜਾਬੀ ਗਾਇਕ ਵਜੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਉਹ ਮੋਹਾਲੀ ਰਹਿੰਦਾ ਹੈ।

ਕਰੀਬੀ ਦੋਸਤ ਵਿੱਕੀ ਮਿੱਡੂਖੇੜਾ ਦਾ ਕਤਲ
ਗਾਇਕ ਮਨਕੀਰਤ ਔਲਖ ( Mankirat Aulakh) ਦੇ ਕਰੀਬੀ ਵਿੱਕੀ ਮਿੱਡੂਖੇੜਾ ਦਾ ਕੁਝ ਸਮਾਂ ਪਹਿਲਾਂ ਗੈਂਗਸਟਰਾਂ ਨੇ ਕਤਲ ਕਰ ਦਿੱਤਾ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਸ਼ਾਰਪ ਸ਼ੂਟਰ ਨੂੰ ਕਿਰਾਏ ‘ਤੇ ਲੈ ਕੇ ਇਸ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ ਸੀ। ਹਾਲਾਂਕਿ ਪੁਲਿਸ ਅਜੇ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।

ਪਰਮੀਸ਼ ਵਰਮਾ ‘ਤੇ ਚੱਲੀ ਗੋਲੀ, ਗਿੱਪੀ ਗਰੇਵਾਲ ਤੋਂ ਵੀ ਫਿਰੌਤੀ ਦੀ ਚਰਚਾ 
ਇਸ ਤੋਂ ਪਹਿਲਾਂ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ (Parmesh Verma)  ਨੂੰ ਵੀ ਗੋਲੀ ਲੱਗ ਚੁੱਕੀ ਹੈ। ਇਸ ਹਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਨਾਂ ਸਾਹਮਣੇ ਆਇਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਗੋਲੀ ਫਿਰੌਤੀ ਦੇ ਮਾਮਲੇ ਵਿੱਚ ਚਲਾਈ ਗਈ ਸੀ। ਪੰਜਾਬੀ ਗਾਇਕ ਗਿੱਪੀ ਗਰੇਵਾਲ ਤੋਂ ਫਿਰੌਤੀ ਵਸੂਲੀ ਦੀ ਚਰਚਾ ਵੀ ਜ਼ੋਰਾਂ ‘ਤੇ ਆ ਗਈ ਹੈ।