July 5, 2024 12:00 am
ਪੰਜਾਬੀ ਗੀਤਕਾਰ ਜਾਨੀ

ਭਿਆਨਕ ਸੜਕ ਹਾਦਸੇ ‘ਚ ਵਾਲ-ਵਾਲ ਬਚੇ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ

ਚੰਡੀਗੜ੍ਹ 19 ਜੁਲਾਈ 2022: ਇਸ ਸਮੇਂ ਦੀ ਵੱਡੀ ਖ਼ਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦੀ ਕਾਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਜਾਨੀ ਸਮੇਤ 2 ਹੋਰ ਜਣੇ ਵੀ ਕਾਰ ‘ਚ ਸਵਾਰ ਸਨ | ਕਾਰ ਤੇਜ਼ ਰਫਤਾਰ ਕਾਰਨ ਕਈ ਪਲਟੀਆਂ ਖਾ ਗਈ ਜਿਸ ਕਾਰਨ ਕਾਰ ਬੁਰੀ ਨੁਕਸਾਨੀ ਗਈ |ਦੱਸਿਆ ਜਾ ਰਿਹਾ ਹੈ ਜਾਨੀ ਸਮੇਤ ਉਨ੍ਹਾਂ ਦੇ ਸਾਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ |

Punjabi Songwriter Jani