ਚੰਡੀਗੜ੍ਹ 19ਨਵੰਬਰ 2022 : ਆਪਣੀ ਕਾਮੇਡੀ ਟਾਈਮਿੰਗ ਨਾਲ ਸਭ ਨੂੰ ਹਸਾਉਣ ਵਾਲੇ ਮਸ਼ਹੂਰ ਪਾਕਿਸਤਾਨੀ ਸਟੇਜ ਆਰਟਿਸਟ ਤਾਰਿਕ ਟੈੱਡੀ ਦਾ ਦਿਹਾਂਤ ਹੋ ਗਿਆ ਹੈ। ਪਾਕਿਸਤਾਨ ਦੇ ਇਕ ਹਸਪਤਾਲ ’ਚ ਉਨ੍ਹਾਂ ਅੱਜ ਸਾਢੇ 6 ਵਜੇ ਦੇ ਕਰੀਬ ਆਖਰੀ ਸਾਹ ਲਏ।
ਤਾਰਿਕ ਟੈੱਡੀ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਤੇ ਹਸਪਤਾਲ ’ਚ ਜੇਰੇ ਇਲਾਜ ਸਨ। ਟੈੱਡੀ ਦੇ ਦਿਹਾਂਤ ਦੀ ਦੀ ਪੁਸ਼ਟੀ ਉਸਦੇ ਭਰਾ ਨੇ ਕੀਤੀ।
ਜ਼ਿਕਰਯੋਗ ਹੈ ਕਿ ਥੀਏਟਰ ਕਾਮੇਡੀਅਨ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਭੇਜ ਦਿੱਤਾ ਗਿਆ ਸੀ।
PKLI ਹਸਪਤਾਲ ਦੇ ਡਾਕਟਰਾਂ ਨੇ ਕਿਹਾ ਹੈ ਕਿ ਲੀਵਰ ਇਨਫੈਕਸ਼ਨ ਵਧਣ ਕਾਰਨ ਕਾਮੇਡੀਅਨ ਦੀ ਸਿਹਤ ਵਿਗੜ ਗਈ ਹੈ। ਡਾਕਟਰਾਂ ਨੇ ਅੱਗੇ ਦੱਸਿਆ ਕਿ ਉਸ ਦੇ 70 ਫੀਸਦੀ ਲਿਵਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।