ਚੰਡੀਗੜ੍ਹ, 02 ਜੂਨ 2024: ਕਬੱਡੀ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਆਪਣੀ ਮਾਂ ਖੇਡ ਕਬੱਡੀ ਦਾ ਬਹਾਦਰ ਰੇਡਰ ਨਾਨਕ ਅਤੇ ਏਕਮ ਦਾ ਵੱਡਾ ਭਰਾ ਨਿਰਭੈ ਹਠੂਰ (Nirbhay Hathur) ਅੱਜ ਦੁਨੀਆਂ ਨੂੰ 35 ਸਾਲ ਦੀ ਉਮਰ ‘ਚ ਅਲਵਿਦਾ ਕਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨਿਰਭੈ ਸਿੰਘ ਦੇ ਅਕਾਲ ਚਲਾਣੇ ਨਾਲ ਖੇਡ ਜਗਤ ਵਿਚ ਸੋਗ ਪਸਰ ਗਿਆ।
ਜਿਕਰਯੋਗ ਹੈ ਕਿ ਡੇਢ ਦਹਾਕਾ ਪਹਿਲਾਂ ਮਾਲਵੇ ਇਲਾਕੇ ਦੇ ਇਹ ਤਿੰਨੇ ਭਰਾ ਜਾਫੀ ਅਤੇ ਨਿਰਭੈ (Nirbhay Hathur) ਇਕੱਠੇ ਖੇਡਦੇ ਸਨ ਅਤੇ ਫਿਰ ਅਖੌਤੀ ਟੀਮਾਂ ਨੂੰ ਹਰਾ ਕੇ ਘਰ ਪਰਤਦੇ ਸਨ। ਪਿਤਾ ਦੀ ਮੌਤ ਤੋਂ ਬਾਅਦ ਨਿਰਭੈ ਨੇ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ |