July 5, 2024 1:06 am
Dr. Surinder Sharma

ਪ੍ਰਸਿੱਧ ਕਾਮੇਡੀਅਨ ਅਦਾਕਾਰ ਡਾ. ਸੁਰਿੰਦਰ ਸ਼ਰਮਾ ਦੇ ਦੇਹਾਂਤ ‘ਤੇ CM ਭਗਵੰਤ ਮਾਨ ਵਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ 28 ਜੂਨ 2022: ਪੰਜਾਬੀ ਇੰਡਸਟਰੀ ਦੇ ਮਕਬੂਲ ਕਾਮੇਡੀਅਨ ਅਦਾਕਾਰ ਡਾ. ਸੁਰਿੰਦਰ ਸ਼ਰਮਾ (Dr. Surinder Sharma)ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ | ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਤੇ ਕਾਮੇਡੀ ਸ਼ੋਅਜ਼ ’ਚ ਕੰਮ ਕੀਤਾ ਹੈ ਅਤੇ ਜਿੱਥੇ ਉਨ੍ਹਾਂ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ | ਡਾ. ਸੁਰਿੰਦਰ ਸ਼ਰਮਾ ਪੰਜਾਬ ਯੂਨੀਵਰਸਿਟੀ ‘ਚ ਪ੍ਰੋਫੈਸਰ ਵੀ ਰਹਿ ਚੁੱਕੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਾਮੇਡੀਅਨ ਅਦਾਕਾਰ ਡਾ. ਸੁਰਿੰਦਰ ਸ਼ਰਮਾ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਡਾ. ਸੁਰਿੰਦਰ ਸ਼ਰਮਾ ਜੀ ਦੇ ਦਿਹਾਂਤ ਦੀ ਖ਼ਬਰ ਮਿਲੀ… ਦਿਲੋਂ ਡੂੰਘਾ ਪ੍ਰਗਟ ਕਰਦਾ ਹਾਂ..ਡਾ.ਸਾਹਿਬ ਨਾਟਕ, ਸੰਗੀਤ ਅਤੇ ਸੱਭਿਆਚਾਰਕ ਗਤੀਵਿਧੀਆਂ ‘ਚ ਨਿਪੁੰਨ ਸਨ। ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਪ੍ਰਮਾਤਮਾ ਦੇ ਚਰਨਾ ‘ਚ ਅਰਦਾਸ, ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਬਖ਼ਸ਼ਣ…