Site icon TheUnmute.com

UK ‘ਚ ਭਾਰਤੀ ਖਾਣੇ ਤੋਂ ਖੁਸ਼ ਹੋ ਕੇ ਅਮਰੀਕਾ ਦੇ ਮਸ਼ਹੂਰ ਅਦਾਕਾਰ ਜੌਨੀ ਡੈੱਪ ਨੇ ਦਿੱਤੀ 49 ਲੱਖ ਰੁਪਏ ਦੀ Tip

Johnny Depp

ਚੰਡੀਗੜ੍ਹ 07 ਜੂਨ 2022: ਜੌਨੀ ਡੈਪ (Johnny Depp) ਤੇ ਅੰਬਰ ਹਰਡ ਦਾ ਮਾਣਹਾਨੀ ਕੇਸ ਖ਼ਤਮ ਹੋਣ ਮਗਰੋਂ ਜੌਨੀ ਨੂੰ ਗਿਟਾਰਿਸਟ ਜੈੱਫ ਬੇਕ ਨਾਲ ਯੂ. ਕੇ. ਦੀਆਂ ਵੱਖ-ਵੱਖ ਥਾਵਾਂ ’ਤੇ ਘੁੰਮਦੇ ਦੇਖਿਆ ਗਿਆ ਹੈ। ਇਸ ਦੌਰਾਨ ਇਹ ਖ਼ਬਰ ਸਾਹਮਣੇ ਆਈ ਕਿ ਜੌਨੀ ਡੈੱਪ ਨੇ ਕਰੀ ਹਾਊਸ ਬਰਮਿੰਘਮ ਵਿਖੇ ਡਿਨਰ ਕੀਤਾ, ਜਿਸ ਤੋਂ ਬਾਅਦ ਉਹਨਾਂ ਨੇ 49 ਲੱਖ ਰੁਪਏ ਟਿਪ ਵਜੋਂ ਦਿੱਤੇ।

ਦੱਸਿਆ ਜਾ ਰਿਹਾ ਹੈ ਕਿ ਜੌਨੀ ਅਤੇ ਜੈੱਫ ਨੇ ਭਾਰਤੀ ਰੈਸਟੋਰੈਂਟਚ ਖਾਣੇ ਦਾ ਸੁਆਦ ਚੱਖਣ ਤੋਂ ਬਾਅਦ ਕਰੀ ਲਈ ਹਜ਼ਾਰਾਂ ਰੁਪਏ ਦਿੱਤੇ ਅਤੇ ਵੇਟਰ ਨੂੰ ਵੀ ਮੋਤੀ ਟਿਪ ਦਿੱਤੀ। ਬਰਮਿੰਘਮ ਦੇ ‘ਵਾਰਾਣਸੀ ਰੈਸਟੋਰੈਂਟ’ ਦੇ ਮੁਹੰਮਦ ਹੁਸੈਨ ਨੇ ਕਿਹਾ ਕਿ, “ਜੌਨੀ ਡੈਪ ਅਤੇ ਉਹਨਾਂ ਦੀ ਟੀਮ ਨੇ ਸਾਡਾ ਖਾਣਾ ਬਹੁਤ ਪਸੰਦ ਕੀਤਾ ਅਤੇ ਉਹ ਖਾਣਾ ਪੈਕ ਵੀ ਕਰਵਾ ਕੇ ਲੈ ਕੇ ਗਏ।”

Exit mobile version