ਚੰਡੀਗੜ੍ਹ 07 ਜੂਨ 2022: ਜੌਨੀ ਡੈਪ (Johnny Depp) ਤੇ ਅੰਬਰ ਹਰਡ ਦਾ ਮਾਣਹਾਨੀ ਕੇਸ ਖ਼ਤਮ ਹੋਣ ਮਗਰੋਂ ਜੌਨੀ ਨੂੰ ਗਿਟਾਰਿਸਟ ਜੈੱਫ ਬੇਕ ਨਾਲ ਯੂ. ਕੇ. ਦੀਆਂ ਵੱਖ-ਵੱਖ ਥਾਵਾਂ ’ਤੇ ਘੁੰਮਦੇ ਦੇਖਿਆ ਗਿਆ ਹੈ। ਇਸ ਦੌਰਾਨ ਇਹ ਖ਼ਬਰ ਸਾਹਮਣੇ ਆਈ ਕਿ ਜੌਨੀ ਡੈੱਪ ਨੇ ਕਰੀ ਹਾਊਸ ਬਰਮਿੰਘਮ ਵਿਖੇ ਡਿਨਰ ਕੀਤਾ, ਜਿਸ ਤੋਂ ਬਾਅਦ ਉਹਨਾਂ ਨੇ 49 ਲੱਖ ਰੁਪਏ ਟਿਪ ਵਜੋਂ ਦਿੱਤੇ।
ਦੱਸਿਆ ਜਾ ਰਿਹਾ ਹੈ ਕਿ ਜੌਨੀ ਅਤੇ ਜੈੱਫ ਨੇ ਭਾਰਤੀ ਰੈਸਟੋਰੈਂਟ ‘ਚ ਖਾਣੇ ਦਾ ਸੁਆਦ ਚੱਖਣ ਤੋਂ ਬਾਅਦ ਕਰੀ ਲਈ ਹਜ਼ਾਰਾਂ ਰੁਪਏ ਦਿੱਤੇ ਅਤੇ ਵੇਟਰ ਨੂੰ ਵੀ ਮੋਤੀ ਟਿਪ ਦਿੱਤੀ। ਬਰਮਿੰਘਮ ਦੇ ‘ਵਾਰਾਣਸੀ ਰੈਸਟੋਰੈਂਟ’ ਦੇ ਮੁਹੰਮਦ ਹੁਸੈਨ ਨੇ ਕਿਹਾ ਕਿ, “ਜੌਨੀ ਡੈਪ ਅਤੇ ਉਹਨਾਂ ਦੀ ਟੀਮ ਨੇ ਸਾਡਾ ਖਾਣਾ ਬਹੁਤ ਪਸੰਦ ਕੀਤਾ ਅਤੇ ਉਹ ਖਾਣਾ ਪੈਕ ਵੀ ਕਰਵਾ ਕੇ ਲੈ ਕੇ ਗਏ।”