Site icon TheUnmute.com

ਸ਼੍ਰੀਨਗਰ ‘ਚ ਕਤਲ ਕੀਤੇ ਰੋਹਿਤ ਮਸੀਹ ਨੂੰ ਪਰਿਵਾਰ ਤੇ ਪਿੰਡ ਵਾਸੀਆਂ ਨੇ ਹੰਝੂ ਭਰੀਆਂ ਅੱਖਾਂ ਨਾਲ ਦਿੱਤੀ ਅੰਤਿਮ ਵਿਧਾਈ

Rohit

ਚੰਡੀਗ੍ਹੜ, 9 ਫਰਵਰੀ 2024: ਸ਼੍ਰੀਨਗਰ ‘ਚ ਕਤਲ ਕੀਤੇ ਅੰਮ੍ਰਿਤਸਰ ਦੇ ਰੋਹਿਤ (Rohit) ਦੀ ਅੱਜ ਸ਼ੁੱਕਰਵਾਰ ਨੂੰ ਅੰਤਿਮ ਰਸ਼ਮਾਂ ਨਿਭਾਈਆਂ ਗਈਆਂ ਅਤੇ ਸਪੁਰਦ-ਏ-ਖ਼ਾਕ ਕੀਤਾ ਗਿਆ । ਟਾਰਗੇਟ ਕਿਲਿੰਗ ਦੀ ਇਸ ਘਟਨਾ ਵਿੱਚ ਅੰਮ੍ਰਿਤਸਰ ਅਧੀਨ ਪੈਂਦੇ ਕਸਬਾ ਅਜਨਾਲਾ ਦੇ ਪਿੰਡ ਚਮਿਆਰੀ ਦੇ ਅੰਮ੍ਰਿਤਪਾਲ ਸਿੰਘ (31) ਅਤੇ ਰੋਹਿਤ (25) ਦੀ ਮੌਤ ਹੋ ਗਈ ਸੀ ।

ਇਸ ਘਟਨਾ ‘ਚ ਅੰਮ੍ਰਿਤਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਰੋਹਿਤ ਮਸੀਹ ਨੂੰ ਸ੍ਰੀਨਗਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਵੀਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਰੋਹਿਤ ਦੀ ਲਾਸ਼ ਨੂੰ ਦੁਪਹਿਰ 1.30 ਵਜੇ ਅੰਮ੍ਰਿਤਸਰ ਲਿਆਂਦਾ ਗਿਆ। ਦੁਪਹਿਰ ਬਾਅਦ ਰੋਹਿਤ  (Rohit) ਨੂੰ ਉਸ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਹੰਝੂ ਭਰੀਆਂ ਅੱਖਾਂ ਨਾਲ ਅੰਤਿਮ ਵਿਧਾਈ ਦਿੱਤੀ ਦਿੱਤੀ |

Exit mobile version