Site icon TheUnmute.com

ਯੂਕਰੇਨ ‘ਚ ਫਸੇ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਨੇ ਸਰਕਾਰਾਂ ਤੋਂ ਆਪਣੇ ਬੱਚਿਆਂ ਨੂੰ ਜਲਦ ਭਾਰਤ ਲਿਆਉਣ ਦੀ ਕੀਤੀ ਅਪੀਲ

Russia and Ukraine

ਅੰਮ੍ਰਿਤਸਰ 25 ਫਰਵਰੀ 2022 : ਪਿਛਲੇ ਦਿਨਾਂ ਤੋਂ ਰਸ਼ੀਆ ਤੇ ਯੂਕਰੇਨ (Russia and Ukraine ) ਵਿਚਾਲੇ ਚੱਲ ਰਹੀ ਜੰਗ ਨਹੀਂ ਯੂਕਰੇਨ ਦੇ ਮਾਹੌਲ ਬਦ ਤੋਂ ਬਦਤਰ ਕੀਤੇ ਹੋਏ ਨੇ ਜਿਸ ਤੋਂ ਬਾਅਦ ਲਗਾਤਾਰ ਹੀ ਯੂਕਰੇਨ ਵਿੱਚ ਰਹਿ ਰਹੇ ਭਾਰਤੀ ਨੌਜਵਾਨ ਹੁਣ ਭਾਰਤ ਵਾਪਸ ਆ ਰਹੇ ਹਨ, ਅਤੇ ਕੁਝ ਭਾਰਤੀ ਨਾਗਰਿਕ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ, ਜੇਕਰ ਕੱਲ੍ਹ ਦੀ ਗੱਲ ਕੀਤੀ ਜਾਵੇ ਤਾਂ ਕੱਲ੍ਹ ਸੋਸ਼ਲ ਮੀਡੀਆ ਉੱਤੇ ਯੂਕਰੇਨ ਉੱਤੇ ਹੋਏ ਹਮਲੇ ਦੀ ਵੀਡੀਓ ਕਾਫੀ ਚਰਚਾ ਚ ਹੈ, ਜਿਸ ਤੋਂ ਬਾਅਦ ਯੂਕਰੇਨ ਚ ਰਹਿ ਰਹੇ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਦੇ ਹਾਲਾਤ ਵੀ ਮਾੜੇ ਹੁੰਦੇ ਦਿਖਾਈ ਦੇ ਰਹੇ ਅਤੇ ਉਨ੍ਹਾਂ ਦੇ ਚਿਹਰੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਵੀ ਸਾਫ਼ ਦਿਖਾਈ ਦੇ ਰਹੀ ਹੈ, ਜਿਸ ਦੇ ਚਲਦੇ ਅੰਮ੍ਰਿਤਸਰ ਵਿਚ ਕੁਝ ਪਰਿਵਾਰ ਸਾਹਮਣੇ ਆਏ ਜਿਨ੍ਹਾਂ ਦੇ ਬੱਚੇ ਯੂਕਰੇਨ ਵਿੱਚ ਰਹਿ ਰਹੇ ਸਨ,
ਅੰਮ੍ਰਿਤਸਰ ਚ ਇੱਕੋ ਜਗਹ ਤੇ ਕਰੀਬ 5 ਪਰਿਵਾਰ ਇਕੱਠੇ ਹੋਏ ਉਨ੍ਹਾਂ ਦੱਸਿਆ ਕਿ ਇਸ ਸਮੇਂ ਉੱਥੇ ਜੰਗ ਲੱਗਣ ਨਾਲ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਅਤੇ ਇਹਨਾਂ ਦੇ ਬੱਚਿਆਂ ਨਾਲ ਉਸ ਦੀ ਦਿਨ-ਰਾਤ ਲਗਾਤਾਰ ਗੱਲਬਾਤ ਹੋ ਰਹੀ ਹੈ ਅਤੇ ਉੱਥੇ ਹਾਲਾਤ ਬਹੁਤ ਖ਼ਰਾਬ ਦੱਸੇ ਜਾ ਰਹੇ ਹਨ। ਇਸ ਮੌਕੇ ਪਰਿਵਾਰਾਂ ਨੇ ਭਾਰਤ ਸਰਕਾਰ ਤੋਂ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਉਥੇ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਬਚਾਅ ਲਈ ਆਪਣੇ ਕੋਲ ਹਥਿਆਰ ਰੱਖ ਸਕਦੇ ਨੇ ਅਤੇ ਇਸਦੇ ਨਾਲ ਹੀ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਵੀ ਯੂਕਰੇਨ ਚ ਫਸੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੋਲ ਖਾਣ ਪੀਣ ਦਾ ਸਾਮਾਨ ਰੱਖਣ ਅਤੇ ਸਰਕਾਰ ਦੇ ਸੋਸ਼ਲ ਮੀਡੀਆ ਪੇਜਾਂ ਨੂੰ ਵੀ ਲਾਈਕ ਕਰ ਕੇ ਰੱਖਣ ਅਤੇ ਜਦੋਂ ਤਕ ਉਨ੍ਹਾਂ ਨੂੰ ਅਧਿਕਾਰਿਕ ਤੌਰ ਤੇ ਘਰ ਛੱਡ ਕੇ ਤੁਰਨ ਲਈ ਨਹੀਂ ਕਿਹਾ ਜਾਂਦਾ ਉਸ ਸਮੇਂ ਤਕ ਲੋਕ ਆਪਣੇ ਘਰਾਂ ਵਿੱਚ ਰਹਿਣ ਅਤੇ ਆਪਣੇ ਖਾਣ ਪੀਣ ਦਾ ਸਾਮਾਨ ਆਪਣੇ ਕੋਲ ਇਕੱਠਾ ਕਰਕੇ ਰੱਖਣ।

Exit mobile version