July 7, 2024 12:59 pm
Manpreet Badal

ਮੇਰੇ ਵੱਲੋਂ ਖਾਲੀ ਕੀਤੇ ਗਏ ਸਰਕਾਰੀ ਘਰ ਸੰਬੰਧੀ ਖਬਰਾਂ ਝੂਠੀਆਂ ਅਤੇ ਬੇ-ਬੁਨਿਆਦ :ਮਨਪ੍ਰੀਤ ਬਾਦਲ

ਚੰਡੀਗੜ੍ਹ 03 ਅਪ੍ਰੈਲ 2022: ਮਨਪ੍ਰੀਤ ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕਰਦਿਆਂ ਸਰਕਾਰੀ ਘਰ ਖ਼ਾਲੀ ਕਰਨ ਦੇ ਮਾਮਲੇ ਨੂੰ ਲੈ ਕੇ ਆਪਣਾ ਪੱਖ ਰੱਖਿਆ | ਇਸ ਦੌਰਾਨ ਉਨ੍ਹਾਂ ਨੇ ਲਿਖਿਆ ਕਿ ਪਿਛਲੇ ਸਮੇਂ ‘ਚ ਮੇਰੇ ਵੱਲੋਂ ਖਾਲੀ ਕੀਤੇ ਗਏ ਸਰਕਾਰੀ ਘਰ ਸਬੰਧੀ ਝੂਠੀਆਂ ਅਤੇ ਬੇ ਬੁਨਿਆਦ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਦੁੱਖ ਦੀ ਗੱਲ ਹੈ ਕਿ ਇਹ ਗ਼ਲਤ ਖ਼ਬਰ ਡੇਲੀ ਪੋਸਟ ਪੰਜਾਬੀ ਵੱਲੋਂ ਚਲਾਈ ਗਈ ਅਤੇ ਇਸ ਸਬੰਧੀ ਕਿਸੇ ਨੇ ਵੀ ਮੇਰਾ ਪੱਖ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ।

ਜਦਕਿ ਹਕੀਕਤ ਇਹ ਹੈ ਕਿ ਆਈਟਮ ਨੰਬਰ 9,10 11 ਅਤੇ 23 ਸੰਬੰਧੀ ਪੀ ਡਬਲਿਊ ਡੀ ਦੇ ਰੇਟ ਅਨੁਸਾਰ ਵਿਭਾਗ ਨੂੰ ਅਦਾਇਗੀ ਕਰ ਦਿੱਤੀ ਗਈ ਹੈ ਇਹ ਹੈ ਅਦਾਇਗੀ ਦਾ ਸਬੂਤ। ਮੈਂ ਨਹੀਂ ਚਾਹੁੰਦਾ ਕਿ ਸਹੀ ਤਰੀਕੇ ਨਾਲ ਖਾਲੀ ਕੀਤੇ ਗਏ ਘਰ ਸਬੰਧੀ ਮੇਰਾ ਨਾਮ ਜੋੜ ਕੇ ਕੋਈ ਗਲਤ ਖਬਰਾਂ ਫੈਲਾਈਆਂ ਜਾਣ।

Manpreet Badal