Site icon TheUnmute.com

ਪੁਲਿਸ ਭਰਤੀ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਫਰਜ਼ੀ ਮਹਿਲਾ ਜੱਜ ਤੇ ਉਸ ਦਾ ਡੀਐਸਪੀ ਜੇਲ੍ਹ ਪਤੀ ਗ੍ਰਿਫ਼ਤਾਰ, ਦੋ ਜਣੇ ਫ਼ਰਾਰ

ਪੁਲਿਸ ਭਰਤੀ

ਚੰਡੀਗੜ 09 ਜਨਵਰੀ 2022: ਪੰਜਾਬ ਦੇ ਲੁਧਿਆਣਾ ‘ਚ ਇਕ ਫਰਜ਼ੀ ਮਹਿਲਾ ਜੱਜ ਅਤੇ ਉਸ ਦੇ ਡੀਐੱਸਪੀ ਪਤੀ ਨੂੰ ਪੁਲਿਸ ‘ਚ ਭਰਤੀ ਕਰਵਾਉਣ ਦੇ ਨਾਂ ‘ਤੇ ਨੌਜਵਾਨਾਂ ਨੂੰ ਠੱਗਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਨੇ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਔਰਤ ਦਾ ਪਤੀ ਮਾਨਸਾ ਜੇਲ੍ਹ ਵਿੱਚ ਡਿਪਟੀ ਸੁਪਰਡੈਂਟ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਦੀਪ ਕਿਰਨ ਅਤੇ ਉਸ ਦੇ ਪਤੀ ਡਿਪਟੀ ਜੇਲ੍ਹ ਸੁਪਰਡੈਂਟ ਨਰਪਿੰਦਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਸੁਖਦੇਵ ਸਿੰਘ ਅਤੇ ਲਖਵਿੰਦਰ ਸਿੰਘ ਵਾਸੀ ਸਾਹਨੇਵਾਲ ਅਤੇ ਮੰਡੀ ਗੋਬਿੰਦਗੜ੍ਹ ਦੇ ਨਾਂ ਸ਼ਾਮਲ ਹਨ।

ਮੁਲਜ਼ਮ ਦੀਪ ਕਿਰਨ ਅਤੇ ਨਰਪਿੰਦਰ ਸਿੰਘ ਦੋਵਾਂ ਨੇ ਦੂਜਾ ਵਿਆਹ ਕੀਤਾ ਹੈ। ਔਰਤ ਦੀ ਮੁਲਾਕਾਤ ਕਰੀਬ ਦੋ ਸਾਲ ਪਹਿਲਾਂ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਨਰਪਿੰਦਰ ਨਾਲ ਹੋਈ ਸੀ। ਉਸ ਸਮੇਂ ਉਹ ਕਿਸੇ ਨਾ ਕਿਸੇ ਕੇਸ ਦੇ ਸਬੰਧ ਵਿੱਚ ਕਈ ਵਾਰ ਜੇਲ੍ਹ ਵੀ ਜਾਂਦੀ ਸੀ। ਉਥੇ ਔਰਤ ਦੀ ਮੁਲਾਕਾਤ ਨਰਪਿੰਦਰ ਸਿੰਘ ਨਾਲ ਹੋਈ।ਇਸਤੋਂ ਬਾਦ ਦੋਵੇਂ ਨੇ ਵਿਆਹ ਕਰ ਲਿਆ |

ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਪੁਲਿਸ ਕੋਲ ਕਰੀਬ 5 ਸ਼ਿਕਾਇਤਾਂ ਪਹੁੰਚੀਆਂ ਸਨ। ਇਨ੍ਹਾਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਸ ਠੱਗੀ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਔਰਤ ਇੱਕ ਵਿਅਕਤੀ ਤੋਂ 5 ਤੋਂ 8 ਲੱਖ ਰੁਪਏ ਲੈਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਅਤੇ ਉਸਦੇ ਪਤੀ ਦਾ ਇਸ ਘਪਲੇ ਦਾ ਕਾਲਾ ਕਾਰੋਬਾਰ ਡੇਢ ਤੋਂ ਡੇਢ ਕਰੋੜ ਰੁਪਏ ਤੱਕ ਦਾ ਹੈ।

ਮੁਲਜ਼ਮ ਔਰਤ ਦੀਪ ਕਿਰਨ ਉਕਤ ਨੌਜਵਾਨਾਂ ਨੂੰ ਮਾਨਸਾ ਜੇਲ ‘ਚ ਤਾਇਨਾਤ ਆਪਣੇ ਪਤੀ ਡਿਪਟੀ ਸੁਪਰਡੈਂਟ ਨਰਪਿੰਦਰ ਨੂੰ ਮਿਲਣ ਲਈ ਲਿਆਉਂਦੀ ਸੀ। ਨੌਜਵਾਨ ਮੰਨ ਲੈਂਦੇ ਸਨ ਕਿ ਉਸ ਦੀ ਜੇਲ੍ਹ ਤੱਕ ਪਹੁੰਚ ਹੈ। ਇਸ ਕਾਰਨ ਨੌਜਵਾਨ ਆਸਾਨੀ ਨਾਲ ਉਸ ‘ਤੇ ਭਰੋਸਾ ਕਰ ਲੈਂਦੇ ਸਨ ਅਤੇ ਲੱਖਾਂ ਰੁਪਏ ਫੀਸ ਵਜੋਂ ਦੇ ਦਿੰਦੇ ਸਨ |

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਬਿਨਾਂ ਨੇਮ ਪਲੇਟ ਵਾਲੀਆਂ 2 ਪੁਲਿਸ ਵਰਦੀਆਂ, 1 ਸਬ-ਇੰਸਪੈਕਟਰ ਦੀ ਵਰਦੀ, ਪੁਲਿਸ ਅਫ਼ਸਰਾਂ ਦੇ ਜਾਅਲੀ ਦਸਤਖ਼ਤਾਂ ਵਾਲਾ 1 ਜਾਅਲੀ ਜੁਆਇਨਿੰਗ ਪੱਤਰ, ਪੁਲਿਸ ਭਰਤੀ ਦੇ 10 ਫਾਰਮ, 1 ਲੱਖ ਰੁਪਏ ਦੀ ਨਕਦੀ, ਇਕ ਸਵਿਫਟ ਕਾਰ, ਇਕ ਫਾਰਚੂਨਰ ਕਾਰ, 1 ਸੋਨੇ ਦਾ ਮੰਗਲਸੂਤਰ, ਸੋਨੇ ਦੀਆਂ ਮੁੰਦਰੀਆਂ ਜੋ ਨਰਪਿੰਦਰ ਨੇ ਦੀਪ ਕਿਰਨ ਲਈ ਠੱਗੀ ਦੀ ਰਕਮ ਨਾਲ ਖਰੀਦੀਆਂ ਸਨ, ਬਰਾਮਦ ਕਰ ਲਏ ਹਨ।

ਮੁਲਜ਼ਮ ਔਰਤ ਦੀਪ ਕਿਰਨ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਮਹਿਲਾ ‘ਤੇ ਪਹਿਲਾਂ ਵੀ ਅਗਵਾ ਅਤੇ ਧੋਖਾਧੜੀ ਦਾ ਮਾਮਲਾ ਦਰਜ ਹੈ। ਪੁਲਿਸ ਮੁਲਜ਼ਮ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸ ਨੇ ਕਿਸ-ਕਿਸ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਹੈ।

Exit mobile version