July 7, 2024 5:04 pm
Kulwinder Singh

ਜਾਅਲੀ ਦਸਤਖ਼ਤ ਮਾਮਲਾ: ਡੀਜੀਪੀ ਦੇ PA ਕੁਲਵਿੰਦਰ ਸਿੰਘ ਨੂੰ 3 ਦਿਨਾਂ ਰਿਮਾਂਡ ‘ਤੇ ਭੇਜਿਆ

ਚੰਡੀਗੜ੍ਹ 23 ਜਨਵਰੀ 2022: ਤਤਕਾਲੀ ਡੀਜੀਪੀ (DGP) ਸਿਧਾਰਥ ਚਟੋਪਾਧਿਆਏ ਦੇ ਜਾਅਲੀ ਦਸਤਖ਼ਤਾਂ ਦੇ ਮਾਮਲੇ ‘ਚ 11 ਪੁਲਸ ਅਧਿਕਾਰੀਆਂ ਦੀ ਫਰਜ਼ੀ ਤਰੱਕੀ ਸੂਚੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਡੀਜੀਪੀ ਦੇ ਨਿੱਜੀ ਸਹਾਇਕ (PA) ਕੁਲਵਿੰਦਰ ਸਿੰਘ (Kulwinder Singh) ਨੂੰ ਬੀਤੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਉਨ੍ਹਾਂ (Kulwinder Singh) ਨੂੰ ਤਿੰਨ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਮੁਲਜ਼ਮਾਂ ਦਾ ਦਸ ਦਿਨ ਦਾ ਰਿਮਾਂਡ ਮੰਗਿਆ ਸੀ। ਪੁਲਸ ਇਸ ਮਾਮਲੇ ‘ਚ ਫੜੇ ਗਏ ਦੋਸ਼ੀਆਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਕਿ ਇਹ ਧੋਖਾਧੜੀ ਕਦੋਂ ਤੋਂ ਚੱਲ ਰਹੀ ਹੈ ਅਤੇ ਇਸ ‘ਚ ਹੋਰ ਕੌਣ-ਕੌਣ ਸ਼ਾਮਲ ਹੈ।

ਦੱਸ ਦਈਏ ਕਿ ਹੁਣ ਤੱਕ ਡੀਜੀਪੀ ਦੇ ਜਾਅਲੀ ਦਸਤਖਤ ਕਰਕੇ ਮੁਲਜ਼ਮਾਂ ਵੱਲੋਂ 4 ਸੂਚੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ 11 ਪੁਲੀਸ ਮੁਲਾਜ਼ਮਾਂ ਦੀ ਤਰੱਕੀ ਸੂਚੀ ਤੋਂ ਇਲਾਵਾ ਦੋ ਵਿਅਕਤੀਆਂ ਨੂੰ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਦੇ ਅਹੁਦੇ ’ਤੇ ਭਰਤੀ ਕਰਨਾ, ਇੰਸਪੈਕਟਰ ਸਤਵੰਤ ਸਿੰਘ ਦੀ ਖ਼ਰਾਬ ਏ.ਸੀ.ਆਰ ਨੂੰ ਠੀਕ ਕਰਨ ਤੋਂ ਇਲਾਵਾ ਦੋ ਹੋਰ ਮੁਲਾਜ਼ਮਾਂ ਦੀ ਤਰੱਕੀ ਸੂਚੀ ਜਾਰੀ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਪੁਲਿਸ ਅਨੁਸਾਰ ਕੁਲਵਿੰਦਰ ਸਿੰਘ ਕੋਲ ਜਾਅਲੀ ਤਰੱਕੀ ਸੂਚੀ ਜਾਰੀ ਕਰਨ ਦੀ ਸਾਰੀ ਜਾਣਕਾਰੀ ਸੀ ਅਤੇ ਉਸ ਨੇ ਸੂਚੀ ਜਾਰੀ ਕਰਵਾਉਣ ਵਿਚ ਮਾਸਟਰ ਮਾਈਂਡ ਹਰਵਿੰਦਰ ਸਿੰਘ ਦੀ ਮਦਦ ਕੀਤੀ ਸੀ।