Site icon TheUnmute.com

ਅੰਮ੍ਰਿਤਸਰ ਦੀ ਦਿਹਾਤੀ ਪੁਲਸ ਦੇ ਹੱਥੇ ਚੜ੍ਹੇ ਨਕਲੀ ਪੁਲਸ ਵਾਲੇ, ਬਣਾਉਂਦੇ ਸਨ ਕਬਾੜੀਆਂ ਨੂੰ ਨਿਸ਼ਾਨਾ

amritsar

ਅੰਮ੍ਰਿਤਸਰ 16 ਦਸੰਬਰ 2021 : ਪੰਜਾਬ (Punjab) ‘ਚ ਨਸ਼ਾ ਇਨ੍ਹਾਂ ਕੁ ਵੱਧਦਾ ਜਾ ਰਿਹਾ ਹੈ ਕਿ ਇਸ ਦੀ ਪੂਰਤੀ ਕਰਨ ਵਾਲੇ ਵਿਅਕਤੀ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ, ਅੰਮ੍ਰਿਤਸਰ (Amritsar) ਦੀ ਪੁਲਸ ਦਿਹਾਤੀ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿਚ ਹੋਈ ਇਕ ਵਾਰਦਾਤ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਉੱਥੇ ਹੀ ਜਾਣਕਾਰੀ ਦੇ ਮੁਤਾਬਕ ਇਹ ਲੋਕ ਨਕਲੀ ਪੁਲਸ ਕਰਮਚਾਰੀ ਬਣ ਕੇ ਕਬਾੜੀਏ ਨੂੰ ਸ਼ਿਕਾਰ ਬਣਾਉਂਦੇ ਸਨ ਉੱਥੇ ਉਨ੍ਹਾਂ ਦਾ ਸਾਥ ਇਕ ਸਾਬਕਾ ਪੁਲਸ ਅਧਿਕਾਰੀ ਵੀ ਦੇ ਰਿਹਾ ਸੀ ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਦਿੱਤਾ ਹੈ,
ਪੰਜਾਬ ਵਿੱਚ ਲਗਾਤਾਰ ਹੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜੇਕਰ ਗੱਲ ਕੀਤੀ ਜਾਵੇ ਪੁਲੀਸ ਅਧਿਕਾਰੀਆਂ ਦੀ ਤਾਂ ਪੁਲਸ ਅਧਿਕਾਰੀ ਵੀ ਗ਼ਲਤ ਅਨਸਰਾਂ ਉੱਤੇ ਨਜ਼ਰ ਬਣਾ ਕੇ ਬੈਠੇ ਹੋਏ ਹਨ, ਉੱਥੇ ਇਹ ਦਿਹਾਤੀ ਦੇ ਐੱਸ.ਐੱਸ.ਪੀ. ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਤਿੰਨ ਆਰੋਪੀ ਗ੍ਰਿਫ਼ਤਾਰ ਕੀਤੇ ਗਏ ਹਨ ਜੋ ਕਿ ਪੁਲਸ ਦੀ ਵਰਦੀ ਪਾ ਕੇ ਕਬਾਡ਼ੀਆਂ ਨੂੰ ਲੁੱਟਦੇ ਸਨ, ਉਹਦੇ ਪੁਲਸ ਨੇ ਦੱਸਿਆ ਕਿ ਇਨ੍ਹਾਂ ਦੇ ਤਿੰਨ ਆਰੋਪੀ ਗ੍ਰਿਫ਼ਤਾਰ ਕਰ ਲਏ ਤੇ ਹਨ ਅਤੇ ਇਨ੍ਹਾਂ ਦਾ ਸਾਥ ਇਕ ਸਾਬਕਾ ਪੁਲਸ ਅਧਿਕਾਰੀ ਵੀ ਦਿੰਦਾ ਸੀ ਐੱਸ.ਐੱਸ.ਪੀ. ਦਿਹਾਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਕੁਝ ਸਾਬਕਾ ਪੁਲਸ ਅਧਿਕਾਰੀ ਹੀ ਇਨ੍ਹਾਂ ਦਾ ਸਾਥ ਦੇ ਸਕਦਾ ਹੈ,
ਉੱਥੇ ਹੀ ਉਨ੍ਹਾਂ ਵੱਲੋਂ ਇਕ ਵਰਦੀ ਇਕ ਖਿਡੌਣਾ ਪਿਸਤੌਲ ਅਤੇ ਇਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਪਹਿਲਾ ਵੀ ਕਈ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਇਨ੍ਹਾਂ ਕੋਲੋਂ 31 ਹਜਾਰ 700 ਰੁਪਿਆ ਵੀ ਬਰਾਮਦ ਕੀਤਾ ਗਿਆ ਹੈ,ਉਨ੍ਹਾਂ ਦੱਸਿਆ ਕਿ ਇਹ ਲੋਕ ਸਿਰਫ ਸਿਰਫ਼ ਕਬਾੜੀਏ ਨੂੰ ਹੀ ਸ਼ਿਕਾਰ ਬਣਾਉਂਦੇ ਹਨ ਅਤੇ ਇਨ੍ਹਾਂ ਦੇ ਗਰੁੱਪ ਵਿੱਚ ਪੰਜ ਤੋਂ ਛੇ ਵਿਅਕਤੀ ਸ਼ਾਮਲ ਹਨ, ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦਾ ਰਿਮਾਂਡ ਹਾਸਲ ਕਰਨਗੇ ਅਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ, ਉਨ੍ਹਾਂ ਨੇ ਕਿਹਾ ਕਿ ਜੋ ਇਨ੍ਹਾਂ ਦੇ ਸਾਥੀ ਹਨ ਉਨ੍ਹਾਂ ਨੂੰ ਫੜਨ ਵਾਸਤੇ ਪੁਲੀਸ ਅਧਿਕਾਰੀ ਲਗਾਤਾਰ ਹੀ ਛਾਪੇਮਾਰੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਦਿੱਤਾ ਜਾਵੇਗਾ,

Exit mobile version