July 5, 2024 3:24 am
fake cumin

ਦਿੱਲੀ ਪੁਲਿਸ ਵਲੋਂ ਨਕਲੀ ਜੀਰੇ ਦੀਆਂ 400 ਤੋਂ ਵੱਧ ਬੋਰੀਆਂ ਸਮੇਤ ਫੈਕਟਰੀ ਮਾਲਕ ਗ੍ਰਿਫਤਾਰ

ਚੰਡੀਗੜ੍ਹ 20 ਅਕਤੂਬਰ 2022: ਜੀਰਾ ਰੋਜ਼ਾਨਾ ਦੀ ਜ਼ਰੂਰਤ ਹੈ, ਚਾਹੇ ਦਾਲ ਹੋਵੇ ਜਾਂ ਸਬਜ਼ੀ, ਜੀਰੇ ਤੋਂ ਬਿਨਾਂ ਸਬਜ਼ੀ ਦਾ ਸਵਾਦ ਅਧੂਰਾ ਰਹਿੰਦਾ ਹੈ, ਪਰ ਦੂਜੇ ਪਾਸੇ ਆਪਣੇ ਨਿੱਜੀ ਲਾਲਚ ਲਈ ਗ੍ਰਾਹਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ | ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ 28000 ਕਿਲੋ ਨਕਲੀ ਜੀਰਾ ਬਰਾਮਦ ਕੀਤਾ ਹੈ। ਇਹ ਜੀਰਾ ਜੰਗਲੀ ਘਾਹ, ਗੁੜ ਦੇ ਸਿਰਕੇ ਅਤੇ ਪੱਥਰ ਦੇ ਪਾਊਡਰ ਦੀ ਵਰਤੋਂ ਕਰਕੇ ਬਣਾਇਆ ਜਾ ਰਿਹਾ ਸੀ।

ਇਸ ਮਾਮਲੇ ਵਿੱਚ ਨਾਜਾਇਜ਼ ਫੈਕਟਰੀ ਦਾ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕ੍ਰਾਈਮ ਬ੍ਰਾਂਚ ਦੇ ਸਪੈਸ਼ਲ ਕਮਿਸ਼ਨਰ ਰਵਿੰਦਰ ਯਾਦਵ ਦੇ ਮੁਤਾਬਕ- ਕ੍ਰਾਈਮ ਬ੍ਰਾਂਚ NR-I ਸੈਕਸ਼ਨ ਦੀ ਟੀਮ ਨੂੰ ਹਾਲ ਹੀ ‘ਚ ਇਕ ਫੈਕਟਰੀ ਬਾਰੇ ਸੂਚਨਾ ਮਿਲੀ ਸੀ, ਜਿਸ ‘ਚ ਨਕਲੀ ਜੀਰਾ ਬਣਾਇਆ ਜਾ ਰਿਹਾ ਹੈ। 18 ਅਤੇ 19 ਅਕਤੂਬਰ 2022 ਦੀ ਦਰਮਿਆਨੀ ਰਾਤ ਨੂੰ ਇਸ ਸੂਚਨਾ ਦੀ ਪੁਸ਼ਟੀ ਹੋਈ ਸੀ ਕਿ ਇੱਕ ਵਿਅਕਤੀ ਸੁਰੇਸ਼ ਗੁਪਤਾ ਹੈ ਜੋ ਕਿ ਕਾਂਝਵਾਲਾ ਖੇਤਰ ਵਿੱਚ ਇੱਕ ਗੈਰ-ਕਾਨੂੰਨੀ ਫੈਕਟਰੀ ਚਲਾ ਰਿਹਾ ਹੈ ਅਤੇ ਭਾਰੀ ਮਾਤਰਾ ਵਿੱਚ ਨਕਲੀ ਜੀਰਾ ਤਿਆਰ ਕਰ ਰਿਹਾ ਹੈ। ਜਿਸਦੀ ਇੱਕ ਵੱਡੀ ਖੇਪ ਨੂੰ ਦਿੱਲੀ ਤੋਂ ਬਾਹਰ ਕਿਸੇ ਸਥਾਨ ‘ਤੇ ਪਹੁੰਚਾਇਆ ਜਾਵੇਗਾ। ਇਸ ਤੋਂ ਬਾਅਦ ਕਾਂਝਵਾਲਾ ਸਥਿਤ ਉਸ ਫੈਕਟਰੀ ‘ਤੇ ਛਾਪਾ ਮਾਰ ਕੇ ਫੈਕਟਰੀ ਮਾਲਕ ਸੁਰੇਸ਼ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਫੈਕਟਰੀ ਵਿੱਚੋਂ 400 ਤੋਂ ਵੱਧ ਬੋਰੀ ਨਕਲੀ ਜੀਰਾ, ਜੋ ਕਿ 28 ਹਜ਼ਾਰ ਕਿਲੋ ਤੋਂ ਵੱਧ ਹੈ, ਬਰਾਮਦ ਕੀਤਾ ਗਿਆ ਹੈ। 875 ਕਿਲੋ ਜੰਗਲੀ ਘਾਹ, 400 ਲੀਟਰ ਗੁੜ ਦਾ ਸਿਰਕਾ ਅਤੇ 1250 ਕਿਲੋ ਸਟੋਨ ਪਾਊਡਰ ਬਰਾਮਦ ਕੀਤਾ ਗਿਆ। ਫੂਡ ਸੇਫਟੀ ਵਿਭਾਗ ਦੇ ਅਮਲੇ ਨੂੰ ਵੀ ਮੌਕੇ ’ਤੇ ਬੁਲਾ ਕੇ ਨਕਲੀ ਜੀਰੇ ਦੇ ਸੈਂਪਲ ਲਏ ਗਏ। ਨਕਲੀ ਜੀਰਾ ਇਸ ਤਰੀਕੇ ਨਾਲ ਬਣਾਇਆ ਗਿਆ ਸੀ ਕਿ ਕੋਈ ਵੀ ਫ਼ਰਕ ਨਹੀਂ ਕਰ ਸਕਦਾ ਸੀ ਕਿ ਇਹ ਅਸਲੀ ਹੈ ਜਾਂ ਨਹੀਂ।