July 5, 2024 5:16 pm
ਨਫ਼ਰਤੀ ਭਾਸ਼ਣ

ਭਾਰਤ ਵਿੱਚ ਨਫ਼ਰਤੀ ਭਾਸ਼ਣ ਅਤੇ ਝੂਠੀਆਂ ਖਬਰਾਂ ਨੂੰ ਰੋਕਣ ‘ਚ ਭੇਦਭਾਵ ਕਰ ਰਹੀ ਹੈ ਫੇਸਬੁੱਕ

ਚੰਡੀਗੜ੍ਹ, 26 ਅਕਤੂਬਰ 2021 : ਖਬਰ ਏਜੰਸੀ ਏ ਪੀ ਦੇ ਹੱਥ ਲੱਗੇ ਕੁਝ ਦਸਤਾਵੇਜ਼ਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਭਾਰਤ ‘ਚ ਨਫ਼ਰਤੀ ਭਾਸ਼ਣ ,ਝੂਠੀ ਜਾਣਕਾਰੀ ਅਤੇ ਭੜਕਾਊ ਸਮੱਗਰੀ ਨੂੰ ਰੋਕਣ ‘ਚ ਭੇਦਭਾਵ ਵਰਤਦੀ ਹੈ।ਖਾਸਕਰ ਮੁਸਲਮਾਨਾਂ ਖਿਲਾਫ ਪ੍ਰਕਾਸ਼ਿਤ ਸਮੱਗਰੀ ਨੂੰ ਲੈ ਕੇ ਕੰਪਨੀ ਕਾਫੀ ਭੇਦਭਾਵ ਵਾਲਾ ਰਵੱਈਆ ਆਪਣਾ ਰਹੀ ਹੈ।

ਅਕਸਰ ਭਾਰਤ ਵਿੱਚ ਸੋਸ਼ਲ ਮੀਡੀਆ ਤੇ ਭੜਕਾਊ ਅਤੇ ਫਿਰਕੂ ਸਮੱਗਰੀ ਦੀ ਮੌਜੂਦਗੀ ਵੱਡੀ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਫੇਸਬੁੱਕ ਰਾਹੀ ਸਾਂਝੀ ਕੀਤੀ ਗਈ ਜਾਣਕਾਰੀ ਦੇ ਚਲਦਿਆਂ ਕਈ ਵਾਰ ਹਿੰਸਕ ਘਟਨਾਵਾਂ ਵਾਪਰ ਚੁੱਕੀਆਂ ਹਨ।

ਏਪੀ ਦੇ ਹੱਥ ਲੱਗੇ ਦਸਤਾਵੇਜ਼ਾਂ ਮੁਤਾਬਕ ਫੇਸਬੁੱਕ ਹਾਲਾਂਕਿ ਇਸ ਸਮੱਸਿਆ ਤੋਂ ਜਾਣੂ ਹੈ। ਪਰ ਸਵਾਲ ਉੱਠਦਾ ਹੈ ਕਿ ਇਸ ਸਮੱਸਿਆ ਨੂੰ ਸੁਲਝਾਉਣ ਲਈ ਆਖਰ ਕੋਈ ਕਦਮ ਕਿਉਂ ਨਹੀਂ ਚੁੱਕਿਆ ਗਿਆ?ਮਾਹਰਾਂ ਦਾ ਕਹਿਣਾ ਹੈ ਕਿ ਕੰਪਨੀ ਕਾਰਵਾਈ ਕਰਨ ਚ ਅਸਫਲ ਰਹੀ ਹੈ ਕਿਉਂਕਿ ਉਸ ‘ਚ ਮੋਦੀ ਸਰਕਾਰ ਸ਼ਾਮਲ ਹੈ |

ਪੂਰੀ ਦੁਨੀਆ ‘ਚ ਫੇਸਬੁੱਕ ਇੱਕ ਅਹਿਮ ਰਾਜਨੀਤਕ ਹਥਿਆਰ ਬਣ ਚੁੱਕੀ ਹੈ ਅਤੇ ਭਾਰਤ ਵੀ ਇਸਤੋਂ ਨਹੀਂ ਬਚ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ ਨੂੰ ਆਪਣੇ ਪੱਖ ‘ਚ ਬਾਖੁਬੀ ਇਸਤੇਮਾਲ ਕਰਨ ਵਾਲੇ ਮੰਨੇ ਜਾਂਦੇ ਹਨ।

ਅਮਰੀਕੀ ਅਖਬਾਰ ‘ਦ ਵਾਲ ਸਟ੍ਰੀਟ ਜਰਨਲ’ ‘ਚ ਪਿਛਲੇ ਸਾਲ ਛਪੀ ਇੱਕ ਰਿਪੋਰਟ ‘’ਚ ਇਹ ਸ਼ੱਕ ਜਤਾਇਆ ਗਿਆ ਸੀ ਕਿ ਬੀਜੇਪੀ ਦੇ ਵਿਰੋਧ ਤੋਂ ਬਚਣ ਲਈ ਫੇਸਬੁੱਕ ਨੇ
ਨਫਰਤੀ ਸੰਦੇਸ਼ਾਂ ਨੂੰ ਲੈ ਕੇ ਆਪਣੀਆਂ ਨੀਤੀਆਂ ‘ਚ ਭੇਦਭਾਵ ਕੀਤਾ ਹੈ। ਬਹਿਰਹਾਲ ਇਸਨੂੰ ਲੈ ਕੇ ਵਿਰੋਧੀ ਪਾਰਟੀ ਕਾਂਗਰਸ ਵੀ ਬੀਜੇਪੀ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਇਸ ਮਾਮਲੇ ਨੂੰ ਫੇਸਬੁੱਕ ਅਤੇ ਕੇਂਦਰ ਦੀ ਮਿਲੀ ਭੁਗਤ ਦੱਸ ਰਹੀ ਹੈ।