ਚੰਡੀਗੜ੍ਹ 23 ਜਨਵਰੀ 2022: ਪੰਜਾਬ ਦਾ ਕਾਂਗਰਸ (Punjab Congress) ਦਾ ਮੁਖ ਮੰਤਰੀ ਚਿਹਰਾ ਚਰਨਜੀਤ ਸਿੰਘ ਚੰਨੀ ਹੀ ਹੋਣਾ ਚਾਹੀਦਾ ਹੈ ਇਹ ਕਹਿਣਾ ਹੈ ਮੰਤਰੀ ਅਤੇ ਵਿਧਾਨ ਸਭਾ ਹਲਕਾ ਤੋਂ ਕਾਂਗਰਸੀ ਉਮੀਦਵਾਰ ਅਰੁਣਾ ਚੌਧਰੀ (Aruna Chaudhary) ਦਾ ਉਥੇ ਹੀ ਅਰੁਣਾ ਚੌਧਰੀ (Aruna Chaudhary) ਨੇ ਕਿਹਾ ਕਿ 4 ਸਾਲ ਪੁਰਾਣੇ ਕੇਸ ਦੇ ਚਲਦੇ ਅੱਜ ਜਦ ਪੰਜਾਬ ਚ ਚੋਣਾਂ ਦਾ ਸਮਾਂ ਹੈ | ਚੰਨੀ ‘ਤੇ ਹੋ ਰਹੀ ਈਡੀ ਦੀ ਰੈਡ, ਉਹ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਉਸਦੇ ਨਾਲ ਹੀ ਅਰੁਣਾ ਚੌਧਰੀ (Aruna Chaudhary) ਨੇ ਪੰਜਾਬ ਦੀ ਰਾਜਨੀਤੀ ਦੇ ਗੱਲ ਕਰਦੇ ਕਿਹਾ ਕਿ ਅੱਜ ਚਰਨਜੀਤ ਸਿੰਘ ਚੰਨੀ ਨੇ ਜੋ ਮੁਖ ਮੰਤਰੀ ਦੇ ਤੌਰ ਤੇ ਕੁਝ ਦਿਨਾਂ ‘ਚ ਕੰਮ ਕੀਤੇ ਹਨ | ਉਸ ਨਾਲ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਵੱਡਾ ਡਰ ਚਰਨਜੀਤ ਚੰਨੀ ਅਤੇ ਕਾਂਗਰਸ ਤੋਂ ਹੈ | ਅਰੁਣਾ ਚੌਧਰੀ ਨੇ ਕਿਹਾ ਕਿ ਇਸ ਵਾਰ ਚੋਣ ਮੁਹਿੰਮ ਅਤੇ ਚੋਣਾਂ ਕੁਝ ਵੱਖ ਹਨ| ਜਿੱਥੇ ਮੈਦਾਨ ਚ 4 ਤੋਂ ਵੱਧ ਉਮੀਦਵਾਰ ਹਨ | ਉਥੇ ਹੀ ਕੋਵਿਡ ਦੀਆ ਹਦਾਇਤਾਂ ਵੀ ਹਨ ਉਥੇ ਹੀ ਉਹਨਾਂ ਕਿਹਾ ਕਿ ਉਹ ਅਤੇ ਕਾਂਗਰਸ ਆਪਣੇ ਕੀਤੇ ਵਿਕਾਸ ਅਤੇ ਲੋਕ ਹਿੱਤ ‘ਚ ਲਾਏ ਫੈਸਲੇ ਨੂੰ ਲੈ ਕੇ ਚੋਣ ਮੁਹਿੰਮ ‘ਚ ਹਨ
ਨਵੰਬਰ 23, 2024 3:02 ਪੂਃ ਦੁਃ