Site icon TheUnmute.com

ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਸਾਬਕਾ PM ਪੰਡਿਤ ਜਵਾਹਰ ਲਾਲ ਨਹਿਰੂ ਦੀ ਚੀਨ ਨੀਤੀ ਦੀ ਆਲੋਚਨਾ

S Jaishankar

ਚੰਡੀਗੜ੍ਹ, 02 ਜਨਵਰੀ 2024: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ (S Jaishankar) ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਚੀਨ ਨੀਤੀ ਦੀ ਆਲੋਚਨਾ ਕੀਤੀ ਹੈ। ਇੱਕ ਇੰਟਰਵਿਊ ਵਿੱਚ ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਜ ਚੀਨ ਨੀਤੀ ਨਾਲ ਜੁੜੀਆਂ ਪਹਿਲੀਆਂ ਗੱਲਾਂ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਪੰਚਸ਼ੀਲ ਸਮਝੌਤਾ ਵੀ ਇਸ ਦੀ ਇੱਕ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਚੀਨ ਨਾਲ ਸਬੰਧ ਹਕੀਕਤ ‘ਤੇ ਆਧਾਰਿਤ ਹੋਣੇ ਚਾਹੀਦੇ ਹਨ ਅਤੇ ਪੰਡਿਤ ਨਹਿਰੂ ਦੇ ਚੀਨ ਨਾਲ ਲਗਾਅ ‘ਤੇ ਵੀ ਸਵਾਲ ਉਠਾਏ ਹਨ।

ਦਰਅਸਲ, ਨਿਊਜ਼ ਏਜੰਸੀ ਏਐਨਆਈ ਨਾਲ ਇੱਕ ਇੰਟਰਵਿਊ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੁੱਛਿਆ ਗਿਆ ਸੀ ਕਿ ਕੀ ਭਾਰਤ ਹਮੇਸ਼ਾ ਚੀਨ ਤੋਂ ਦਿਮਾਗੀ ਖੇਡਾਂ ਵਿੱਚ ਹਾਰਿਆ ਹੈ? ਇਸ ‘ਤੇ ਵਿਦੇਸ਼ ਮੰਤਰੀ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਅਸੀਂ ਹਮੇਸ਼ਾ ਹਾਰੇ ਹਾਂ ਪਰ ਅਤੀਤ ‘ਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੂੰ ਸਮਝਣਾ ਅੱਜ ਬਹੁਤ ਮੁਸ਼ਕਿਲ ਹੈ। ਪੰਚਸ਼ੀਲ ਸਮਝੌਤਾ ਵੀ ਇਸ ਦੀ ਇੱਕ ਉਦਾਹਰਣ ਹੈ। ਅਸੀਂ ਸਦੀਆਂ ਪੁਰਾਣੀ ਸੱਭਿਅਤਾ ਹਾਂ ਅਤੇ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਇੱਕ ਦੂਜੇ ਨਾਲ ਸਬੰਧ ਵਿਕਸਿਤ ਕਰਦੇ ਹਾਂ।

ਵਿਦੇਸ਼ ਮੰਤਰੀ (S Jaishankar) ਨੇ ਕਿਹਾ ਕਿ ‘ਚੀਨ ਨਾਲ ਸਾਡੇ ਸਬੰਧ ਹਕੀਕਤ ‘ਤੇ ਆਧਾਰਿਤ ਹੋਣੇ ਚਾਹੀਦੇ ਹਨ। ਮੈਨੂੰ ਲੱਗਦਾ ਹੈ ਕਿ ਸਰਦਾਰ ਪਟੇਲ ਵੀ ਚੀਨ ਨਾਲ ਹਕੀਕਤ ਦੇ ਆਧਾਰ ‘ਤੇ ਸਬੰਧਾਂ ਦੇ ਪੱਖ ‘ਚ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ‘ਚ ਵਿਸ਼ਵਾਸ ਰੱਖਦੇ ਹਨ। ਵਿਦੇਸ਼ ਮੰਤਰੀ ਨੇ ਚੀਨ ਨੂੰ ਲੈ ਕੇ ਪੀਐਮ ਮੋਦੀ ਦੀ ਨੀਤੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਪੀਐਮ ਮੋਦੀ ਦੀ ਚੀਨ ਪ੍ਰਤੀ ਵਿਹਾਰਕ ਪਹੁੰਚ ਹੈ।

Exit mobile version