Site icon TheUnmute.com

ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਦਾਅਵਾ, 100 ਫੀਸਦੀ ਉਨ੍ਹਾਂ ਦੀ ਸਰਕਾਰ 15 ਸਾਲ ਤੱਕ ਸੱਤਾ ‘ਚ ਰਹੇਗੀ

S Jaishankar

ਚੰਡੀਗੜ੍ਹ, 8 ਮਾਰਚ 2024: ਭਾਰਤੀ ਵਿਦੇਸ਼ ਮੰਤਰੀ ਜਾਪਾਨ ਦੌਰੇ ‘ਤੇ ਹਨ। ਜਾਪਾਨ ਵਿੱਚ ਇੱਕ ਪ੍ਰੋਗਰਾਮ ਦੌਰਾਨ ਵਿਦੇਸ਼ ਮੰਤਰੀ (S Jaishankar)  ਤੋਂ ਲੋਕ ਸਭਾ ਚੋਣਾਂ ਸਬੰਧੀ ਸਵਾਲ ਪੁੱਛੇ ਜਾਣ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 100 ਫੀਸਦੀ ਭਰੋਸਾ ਹੈ ਕਿ ਉਨ੍ਹਾਂ ਦੀ ਸਰਕਾਰ 15 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਸੱਤਾ ਵਿੱਚ ਰਹੇਗੀ। ਜੈਸ਼ੰਕਰ ਨੇ ਲੋਕ ਸਭਾ ਚੋਣ ਲੜਨ ਦੇ ਸਵਾਲ ਦਾ ਜਵਾਬ ਵੀ ਦਿੱਤਾ।

ਪ੍ਰੋਗਰਾਮ ਦੌਰਾਨ ਵਿਦੇਸ਼ ਮੰਤਰੀ (S Jaishankar) ਤੋਂ ਪੁੱਛਿਆ ਗਿਆ ਕਿ ਕੀ ਉਹ ਆਉਣ ਵਾਲੀਆਂ ਆਮ ਚੋਣਾਂ ਵਿੱਚ ਲੋਕ ਸਭਾ ਚੋਣ ਲੜਨਗੇ? ਇਸ ‘ਤੇ ਜੈਸ਼ੰਕਰ ਨੇ ਕਿਹਾ ਕਿ ‘ਇਹ ਫੈਸਲਾ ਪਾਰਟੀ ਕਰੇਗੀ ਕਿਉਂਕਿ ਅਜਿਹੇ ਸਿਆਸੀ ਫੈਸਲੇ ਪਾਰਟੀ ਆਲਾਕਮਾਨ ਹੀ ਲਵੇਗੀ। ਮੈਂ ਪਿਛਲੇ ਸਾਲ ਹੀ ਉੱਚ ਸਦਨ ਲਈ ਚੁਣਿਆ ਗਿਆ ਹਾਂ ਅਤੇ ਮੇਰੀ ਸੰਸਦ ਦੀ ਮੈਂਬਰਸ਼ਿਪ ਸੁਰੱਖਿਅਤ ਹੈ, ਪਰ ਪਾਰਟੀ ਫੈਸਲਾ ਕਰੇਗੀ ਕਿ ਮੈਂ ਚੋਣ ਲੜਾਂ ਜਾਂ ਨਹੀਂ ਅਤੇ ਮੈਂ ਇਸ ਦਾ ਜਵਾਬ ਨਹੀਂ ਦੇ ਸਕਦਾ।

ਕਵਾਡ ਦੇ ਬਾਰੇ ‘ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਕਵਾਡ ‘ਚ ਅਸੀਂ ਊਰਜਾ ਅਤੇ ਤਕਨਾਲੋਜੀ ਦੇ ਮੁੱਦਿਆਂ ‘ਤੇ ਚਰਚਾ ਕਰਦੇ ਹਾਂ ਪਰ ਪ੍ਰਮਾਣੂ ਊਰਜਾ ‘ਤੇ ਅਜੇ ਤੱਕ ਕੋਈ ਵਿਸਥਾਰਪੂਰਵਕ ਚਰਚਾ ਨਹੀਂ ਹੋਈ ਹੈ। ਜਿਵੇਂ-ਜਿਵੇਂ ਕੁਆਡ ਦੀਆਂ ਬੈਠਕਾਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਨਵੇਂ ਮੁੱਦੇ ਸ਼ਾਮਲ ਕੀਤੇ ਜਾ ਰਹੇ ਹਨ।

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮਰਹੂਮ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਘਰਵਾਲੀ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੀਐਮ ਮੋਦੀ ਦਾ ਇੱਕ ਨਿੱਜੀ ਪੱਤਰ ਸੌਂਪਿਆ। ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਆਈਕੀ ਆਬੇ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਜਾਪਾਨ ਸਬੰਧਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸ਼ਿੰਜੋ ਆਬੇ ਦੀ ਮੌਤ 8 ਜੁਲਾਈ, 2022 ਨੂੰ 67 ਸਾਲ ਦੀ ਉਮਰ ਵਿੱਚ ਹੋਈ ਸੀ।

Exit mobile version