Site icon TheUnmute.com

PSEB ਵੱਲੋਂ ਅਧਿਆਪਕਾਂ ਬਦਲੀਆਂ ਸੰਬੰਧੀ ਅਰਜ਼ੀ ਦੇਣ ਤਾਰੀਖ਼ ‘ਚ ਵਾਧਾ

PSEB

ਚੰਡੀਗੜ੍ਹ, 6 ਅਗਸਤ 2024: ਪੰਜਾਬ ਸਕੂਲ ਸਿੱਖਿਆ ਵਿਭਾਗ (PSEB) ਨੇ ਅੱਜ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਅਰਜ਼ੀਆਂ ਦੇਣ ਦੀ ਤਾਰੀਖ਼ ‘ਚ 10 ਅਗਸਤ, 2024 ਤੱਕ ਵਾਧਾ ਕੀਤਾ ਹੈ | ਵਿਭਾਗ ਮੁਤਾਬਕ ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਪੋਰਟਲ 25 ਜੁਲਾਈ 2024 ਤੋਂ 5 ਅਗਸਤ 2024 ਤੱਕ ਖੋਲ੍ਹਿਆ ਗਿਆ ਸੀ ਪਰੰਤੂ ਵੈੱਬਸਾਈਟ ਡਾਊਨ ਹੋਣ ਕਾਰਨ ਅਧਿਆਪਕ ਆਪਣੀਆਂ ਅਰਜ਼ੀਆਂ ਦਾਇਰ ਨਹੀਂ ਕਰ ਸਕੇ। ਇਸਦੇ ਮੱਦੇਨਜ਼ਰ ਬਦਲੀਆਂ ਦੀ ਆਨਲਾਈਨ ਅਰਜ਼ੀਆਂ ਦੇਣ ਦੀ ਤਾਰੀਖ਼ ‘ਚ ਵਾਧਾ ਕੀਤਾ ਗਿਆ ਹੈ |

Exit mobile version