July 8, 2024 2:30 am
ਲਿੰਗ ਨਿਰਧਾਰਤ

ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਚੱਲ ਰਹੇ ਲਿੰਗ ਨਿਰਧਾਰਤ ਧੰਦੇ ਦਾ ਪਰਦਾਫਾਸ਼

ਅੰਮ੍ਰਿਤਸਰ 27 ਅਗਸਤ 2022: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਲੜਕੀਆਂ ਨੂੰ ਬਚਾਉਣ ਵਾਸਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਨਾਅਰਾ ਦਿੱਤਾ ਗਿਆ ਸੀ | ਉਥੇ ਹੀ ਦੂਸਰੇ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਹੀ ਗਰਭ ਨਿਰਧਾਰਤ ਕਰਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਸਨ | ਹੁਣ ਗਰਭ ਨਿਰਧਾਰਤ ਕਰਨ ਵਾਲਿਆਂ ਦੇ ਖ਼ਿਲਾਫ ਵੀ ਪ੍ਰਸ਼ਾਸਨ ਵੱਲੋਂ ਹੁਣ ਸ਼ਿਕੰਜਾ ਕੱਸਿਆ ਜਾ ਰਿਹਾ ਹੈ |

ਉੱਥੇ ਹੀ ਹਰਿਆਣਾ ਦੀ ਟੀਮ ਵੱਲੋਂ ਇਕ ਅੰਮ੍ਰਿਤਸਰ (Amritsar) ਦੇ ਵਿੱਚ ਚੱਲ ਰਹੇ ਲਿੰਗ ਨਿਰਧਾਰਤ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ | ਉੱਥੇ ਹੀ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਸਾਡੇ ਕੋਲ ਆ ਰਹੀਆਂ ਸਨ ਅਤੇ ਅਸੀਂ ਆਪਣਾ ਇਕ ਟਰੈਪ ਲਗਾ ਕੇ ਇਸ ਦੇ ਖ਼ਿਲਾਫ ਕਾਰਵਾਈ ਕੀਤੀ ਗਈ ਹੈ |

ਪੰਜਾਬ ਵਿੱਚ ਚੱਲ ਰਹੇ ਗਰਭ ਅਨੁਪਾਤ ਅਤੇ ਲਿੰਗ ਨਿਰਧਾਰਤ ਆਜਾਜ਼ ਦੇ ਕਈ ਸ਼ਿਕਾਇਤਾਂ ਆਉਣ ਤੋਂ ਬਾਅਦ ਹਰਿਆਣਾ ਵੱਲੋਂ ਅੰਮ੍ਰਿਤਸਰ ਦੇ ਸੈਂਟਰਲ ਹਲਕੇ ਦੇ ਵਿਚ ਇਕ ਨਿੱਜੀ ਹਸਪਤਾਲ ਗੌਰਵ ਗਰਗ ਅਲਟਰਾਸਾਊਂਡ ਸਕੈਨ ਸੈਂਟਰ ਦੇ ਵਿਚ ਰੇਡ ਕੀਤੀ ਗਈ | ਜਿਸ ਵਿੱਚ 45 ਹਜ਼ਾਰ ਰੁਪਏ ਦੇ ਨਾਲ ਗਰਭ ਨਿਰਧਾਰਤ ਅਤੇ ਬੱਚੇ ਦੀ ਸਫਾਈ ਲਈ ਪੈਸੇ ਮੰਗਣ ਦੇ ਦੋਸ਼ ਹਨ |

ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਉੱਥੇ ਪਹੁੰਚੀ ਅਤੇ ਡਾਕਟਰਾਂ ਵੱਲੋਂ ਇਕ ਡਾਕਟਰ ਨੂੰ ਅਤੇ ਉਸ ਦੇ ਕਰਿੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ | ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਸਨ ਅਤੇ ਪੰਜਾਬ ਤੋਂ ਬਾਹਰ ਵੀ ਇਨ੍ਹਾਂ ਦੀਆਂ ਬ੍ਰਾਂਚਾਂ ਦੇ ਰਾਹੀਂ ਇੱਥੇ ਲੋਕ ਪਹੁੰਚਦੇ ਸਨ ਅਤੇ 45 ਹਜ਼ਾਰ ਰੁਪਿਆ ਸਕੈਨ ਦਾ ਲੈਂਦੇ ਸਨ |

ਉਨ੍ਹਾਂ ਕਿਹਾ ਕਿ ਡਾਕਟਰ ਦੇ ਕੋਲੋਂ 9 ਹਜ਼ਾਰ ਰੁਪਏ ਬਰਾਮਦ ਕਰ ਲਿਆਹੈ ਅਤੇ ਜਲਦ ਹੀ ਹੋਰ ਵੀ ਪੈਸੇ ਬਰਾਮਦ ਕਰ ਲਏ ਜਾਣਗੇ | ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਅਤੇ ਡਾਕਟਰਾਂ ਦੀ ਟੀਮ ਵੱਲੋਂ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਹਸਪਤਾਲ ਨੂੰ ਸੀਲ ਕਰਵਾ ਕੇ ਹੀ ਇੱਥੋਂ ਰਵਾਨਾ ਹੋਵਾਂਗੇ ਅੱਗੇ ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦਾ ਕਿਸੇ ਰਾਜਨੀਤਕ ਬੰਦੇ ਦੇ ਨਾਲ ਕੋਈ ਲੈਣਾ ਦੇਣਾ ਹੈ ਕਿ ਨਹੀਂ ਇਹ ਸਾਨੂੰ ਨਹੀਂ ਪਤਾ ਲੇਕਿਨ ਜੋ ਕਾਨੂੰਨ ਕਾਰਵਾਈ ਕਰੇਗਾ, ਉਸ ਨੂੰ ਇਹੀ ਜਰੂਰ ਸਾਥ ਦੇਵਾਂਗੇ |

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਚਾਰ ਵਿਅਕਤੀਆਂ ਨੂੰ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉੱਥੇ ਹੀ ਪੁਲਿਸ ਵੱਲੋਂ ਹੁਣ ਸ਼ਿਕਾਇਤ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕੀ ਅਸੀਂ ਇਨ੍ਹਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਕਾਰਵਾਈ ਕਰ ਸਕਦੇ ਹਾਂ| ਪੁਲਿਸ ਅਧਿਕਾਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਇਹ ਹਸਪਤਾਲ ਅੰਮ੍ਰਿਤਸਰ ਦੇ ਸੈਂਟਰ ਕੌਂਸਲ ਏਜੰਸੀ ਦੇ ਵਿਚ ਪੈਂਦਾ ਹੈ ਅਤੇ ਅਸੀਂ ਜੋ ਬਣਦੀ ਕਾਰਵਾਈ ਹੈ ਉਹ ਜ਼ਰੂਰ ਕਰਾਂਗੇ |