Hafiz Saeed

ਹਾਫਿਜ਼ ਸਈਦ (Hafiz Saeed) ਦੀ ਰਿਹਾਇਸ਼ ਬਾਹਰ ਹੋਇਆ ਧਮਾਕਾ, ਇੱਕ ਔਰਤ ਦੀ ਹੋਈ ਗ੍ਰਿਫਤਾਰੀ

ਚੰਡੀਗੜ੍ਹ 2 ਦਸੰਬਰ 2021: ਮੁੰਬਈ 26/11ਹਮਲੇ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ (Hafiz Saeed)ਦੀ ਰਿਹਾਇਸ਼ ਦੇ ਬਾਹਰ ਹੋਏ ਧਮਾਕੇ ਦੇ ਦੀ ਖਬਰ ਆ ਰਹੀ ਹੈ |ਇਸ ਮਾਮਲੇ ‘ਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ |ਦਸਿਆ ਜਾ ਰਿਹਾ ਹੈ ਕਿ ਇੱਕ ਔਰਤ ਨੇ ਅਦਾਲਤ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਕੋਈ ਠੋਸ ਸਬੂਤ ਜਾਂ ਅਧਾਰ ਨਹੀਂ ਹੈ। ਪਾਕਿਸਤਾਨ ਦੀ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਦੋ ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ।23 ਜੂਨ ਨੂੰ ਰਿਹਾਇਸ਼ ਦੇ ਬਾਹਰ ਹੋਏ ਧਮਾਕੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਇਸ ਵਿੱਚ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਇਸਦੇ ਨਾਲ ਧਮਾਕੇ ‘ਚ ਕਈ ਘਰਾਂ, ਦੁਕਾਨਾਂ,ਵਾਹਨਾਂ ਦਾ ਵੀ ਨੁਕਸਾਨ ਹੋਇਆ ਸੀ |ਹਾਫਿਜ਼ ਸਈਦ (Hafiz Saeed) ਖੁਦ ਵੀ ਕੇ ਅੱਤਵਾਦੀਆਂ ਘਟਨਾ ‘ਚ ਸ਼ਾਮਿਲ ਰਿਹਾ ਹੈ
ਧਮਾਕੇ ਵਿੱਚ ਸ਼ਾਮਲ ਸਾਰੇ 10 ਪਾਕਿਸਤਾਨੀ ਸ਼ੱਕੀਆਂ ਗਿਰੋਹ ਦਾ ਪਤਾ ਲਗਾਏ ਜਾਣ ਦੀ ਖਬਰ ਆ ਰਹੀ ਹੈ। ਸੂਤਰਾਂ ਤੋਂ ਖ਼ਬਰ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਚਾਰ ਸ਼ੱਕੀਆਂ – ਪੀਟਰ ਪਾਲ ਡੇਵਿਡ, ਈਦ ਗੁਲ, ਆਇਸ਼ਾ ਬੀਬੀ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰੀ ਹੋਈ ਹੈ । ਇਸ ਮਾਮਲੇ ‘ਚ ਆਇਸ਼ਾ ਨੇ ਕਿਹਾ ਕਿ ਗ੍ਰਿਫ਼ਤਾਰ ਨਾਲ ਅੱਤਵਾਦੀਆਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਪੁਲਸ ਕੋਲ ਮੈਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਠੋਸ ਆਧਾਰ ਨਹੀਂ ਹੈ।ਆਇਸ਼ਾ ਦੇ ਵਕੀਲ ਨੇ ਕਿਹਾ ਕਿ ਘਟਨਾ ਵੇਲੇ ਉਹ ਜੌਹਰ ਸ਼ਹਿਰ ਵਿਚ ਮੌਜੂਦ ਨਹੀਂ ਸੀ।

Scroll to Top