4 ਨਵੰਬਰ 2024: ਅਬੋਹਰ (Abohar) ਦੀ ਆਨੰਦ ਨਗਰੀ (Anand Nagar) ‘ਚ ਕੁੱਕਰ ਫਟਣ ਕਾਰਨ ਧਮਾਕਾ ਹੋ ਗਿਆ। ਹਾਲਾਂਕਿ ਇਸ ਕਾਰਨ ਗੈਸ ਚੁੱਲ੍ਹਾ ਅਤੇ ਕੁੱਕਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਪਰ ਵੱਡਾ ਹਾਦਸਾ ਹੋਣੋਂ ਟਲ ਗਿਆ। ਕੁੱਕਰ ਵਿੱਚ ਪਕਾਈ ਜਾ ਰਹੀ ਸਬਜ਼ੀ ਔਰਤ ਦੀਆਂ ਅੱਖਾਂ ਵਿੱਚ ਪੈ ਗਈ ਜਿਸ ਕਾਰਨ ਔਰਤ (woman) ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਆਨੰਦ ਨਗਰੀ ਗਲੀ ਨੰਬਰ 3 ਦੇ ਵਸਨੀਕ ਸਤੀਸ਼ ਸਿਡਾਨਾ ਦੀ ਪਤਨੀ ਸੁਦੇਸ਼ ਰਾਣੀ ਕੁੱਕਰ ਵਿੱਚ ਸਾਗ ਬਣਾ ਰਹੀ ਸੀ, ਇਸ ਦੌਰਾਨ ਉਹ ਕਿਸੇ ਹੋਰ ਕੰਮ ਵਿੱਚ ਰੁੱਝ ਗਈ ਅਤੇ ਕੁੱਕਰ ਨਹੀਂ ਸੰਭਾਲਿਆ, ਜਿਸ ਤੋਂ ਬਾਅਦ ਬਹੁਤ ਜ਼ਿਆਦਾ ਭਾਫ਼ ਆਉਣ ਕਾਰਨ ਕੁੱਕਰ ਫਟ ਗਿਆ, ਖੁਸ਼ਕਿਸਮਤੀ ਨਾਲ ਅੱਗ ਲੱਗਣ ਤੋਂ ਬਚਾਅ ਹੋ ਗਿਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਜਦੋਂ ਸੰਤੋਸ਼ ਰਾਣੀ ਉੱਚੀ ਆਵਾਜ਼ ਸੁਣ ਕੇ ਰਸੋਈ ਵਿਚ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿਚ ਸਾਗ ਪੈ ਗਿਆ ਅਤੇ ਉਹ ਹੇਠਾਂ ਡਿੱਗ ਪਈ। ਜਦੋਂ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਉਸ ਨੂੰ ਨਿੱਜੀ ਹਸਪਤਾਲ ਲੈ ਗਏ।