ਸਪੁਟਨਿਕ ਲਾਈਟ III

ਮਾਹਰ ਪੈਨਲ ਵਲੋਂ ਸਪੁਟਨਿਕ ਲਾਈਟ III ਦੇ ਅਜ਼ਮਾਇਸ਼ ਲਈ ਮੰਗੀ ਇਜਾਜ਼ਤ

ਚੰਡੀਗੜ੍ਹ 05 ਮਾਰਚ 2022: ਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਆਈ ਗਿਰਾਵਟ ਕਾਰਨ ਲੋਕ ਨੂੰ ਕੁਝ ਰਾਹਤ ਮਿਲੀ ਹੈ | ਜਿਸਦੇ ਚਲਦੇ ਕਈ ਸੂਬਿਆਂ ਨੇ ਕੋਰੋਨਾ ਪਾਬੰਦੀਆਂ ‘ਚ ਢਿਲ ਦਿੱਤੀ ਹੈ | ਇਸ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੈਂਟਰਲ ਡਰੱਗਜ਼ ਅਥਾਰਟੀ ਆਫ਼ ਇੰਡੀਆ ਦੇ ਇੱਕ ਮਾਹਰ ਪੈਨਲ ਨੇ ਇੱਕ ਬੂਸਟਰ ਡੋਜ਼ ਦੇ ਤੌਰ ‘ਤੇ ਕੋਵਿਡ-19 ਵੈਕਸੀਨ ਸਪੁਟਨਿਕ ਲਾਈਟ ਦੇ ਪੜਾਅ III ਦੇ ਅਜ਼ਮਾਇਸ਼ ਦੀ ਇਜਾਜ਼ਤ ਦੇਣ ਦੀ ਸਿਫ਼ਾਰਿਸ਼ ਕੀਤੀ ਹੈ। ਇਹ ਸਿਫ਼ਾਰਸ਼ਾਂ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਨੂੰ ਅੰਤਿਮ ਪ੍ਰਵਾਨਗੀ ਲਈ ਭੇਜ ਦਿੱਤੀਆਂ ਗਈਆਂ ਹਨ।

DCGI ਨੇ 4 ਫਰਵਰੀ ਨੂੰ ਕੁਝ ਰੈਗੂਲੇਟਰੀ ਪ੍ਰਬੰਧਾਂ ਦੇ ਅਧੀਨ ਭਾਰਤ ‘ਚ ਸਪੁਟਨਿਕ ਲਾਈਟ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦਿੱਤੀ। ਹੈਦਰਾਬਾਦ ਸਥਿਤ ਡਾ. ਰੈੱਡੀਜ਼ ਲੈਬਾਰਟਰੀਆਂ ਨੇ ਬੂਸਟਰ ਡੋਜ਼ ਦੇ ਤੌਰ ‘ਤੇ ਸਪੁਟਨਿਕ ਲਾਈਟ ਵੈਕਸੀਨ ਦੇ ਫੇਜ਼-3 ਟਰਾਇਲ ਕਰਨ ਲਈ DCGI ਨੂੰ ਆਪਣਾ ਪ੍ਰਸਤਾਵ ਰੱਖਿਆ ਸੀ। ਸਪੁਟਨਿਕ ਲਾਈਟ ਸਪੁਟਨਿਕ V ਦੇ ਕੰਪੋਨੈਂਟ-1 ਵਰਗੀ ਹੈ।ਸਪੁਟਨਿਕ ਲਾਈਟ ਵੈਕਸੀਨ ਅਰਜਨਟੀਨਾ ਅਤੇ ਰੂਸ ਸਮੇਤ 29 ਦੇਸ਼ਾਂ ਵਲੋਂ ਵੀ ਪ੍ਰਮਾਣਿਤ ਹੈ |

Scroll to Top