Site icon TheUnmute.com

ਪਾਕਿਸਤਾਨ-ਇੰਗਲੈਂਡ ਵਿਚਾਲੇ ਫਾਈਨਲ ਮੈਚ ਦੌਰਾਨ ਮੀਂਹ ਦੇ ਆਸਾਰ, ਆਈਸੀਸੀ ਵਲੋਂ ਪਲੇਇੰਗ ਕੰਡੀਸ਼ਨ ‘ਚ ਬਦਲਾਅ

PAK vs ENG

ਚੰਡੀਗੜ੍ਹ 12 ਨਵੰਬਰ 2022: (PAK vs ENG) ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (International Cricket Council) ਨੇ 13 ਨਵੰਬਰ ਯਾਨੀ ਐਤਵਾਰ ਨੂੰ ਹੋਣ ਵਾਲੇ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਫਾਈਨਲ ਨੂੰ ਲੈ ਕੇ ਪਲੇਇੰਗ ਕੰਡੀਸ਼ਨ ‘ਚ ਵੱਡਾ ਬਦਲਾਅ ਕੀਤਾ ਹੈ। ਦਰਅਸਲ, ਐਤਵਾਰ ਨੂੰ ਮੈਲਬੌਰਨ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉਸ ਦਿਨ ਮੀਂਹ ਪੈਣ ਦੀ 95 ਫੀਸਦੀ ਸੰਭਾਵਨਾ ਜਤਾਈ ਹੈ।

ਹਾਲਾਂਕਿ ਇਸ ਦੇ ਲਈ ਸੋਮਵਾਰ ਨੂੰ ਰਿਜ਼ਰਵ ਡੇਅ ਰੱਖਿਆ ਗਿਆ ਹੈ। ਯਾਨੀ ਜੇਕਰ ਐਤਵਾਰ ਨੂੰ ਪੂਰਾ ਮੈਚ ਮੀਂਹ ਕਾਰਨ ਹੁੰਦਾ ਤਾਂ ਫਾਈਨਲ ਸੋਮਵਾਰ ਨੂੰ ਖੇਡਿਆ ਜਾਵੇਗਾ। ਜੇਕਰ ਐਤਵਾਰ ਨੂੰ ਪਾਰੀ ਖੇਡੀ ਜਾਂਦੀ ਹੈ ਅਤੇ ਫਿਰ ਮੀਂਹ ਪੈਂਦਾ ਹੈ ਤਾਂ ਬਾਕੀ ਮੈਚ ਸੋਮਵਾਰ ਨੂੰ ਖੇਡਿਆ ਜਾਵੇਗਾ।

ਹਾਲਾਂਕਿ ਹੁਣ ਆਈਸੀਸੀ ਨੇ ਪਲੇਇੰਗ ਕੰਡੀਸ਼ਨ ‘ਚ ਬਦਲਾਅ ਕੀਤਾ ਹੈ। ਫਾਈਨਲ ਨੂੰ ਪੂਰਾ ਕਰਨ ਲਈ ਉਸ ਨੇ ਵੱਡਾ ਫੈਸਲਾ ਲਿਆ ਹੈ। ਆਈਸੀਸੀ ਨੇ ਖੇਡਣ ਦਾ ਸਮਾਂ ਵਧਾਉਣ ਦਾ ਫੈਸਲਾ ਕੀਤਾ ਹੈ। ਆਈਸੀਸੀ ਨੇ ਇਸ ਨੂੰ ਦੋ ਘੰਟੇ ਤੋਂ ਵਧਾ ਕੇ ਚਾਰ ਘੰਟੇ ਕਰ ਦਿੱਤਾ ਹੈ। ਆਈਸੀਸੀ ਨੇ ਕਿਹਾ- ਈਵੈਂਟ ਟੈਕਨੀਕਲ ਕਮੇਟੀ ਨੇ ਵਾਧੂ ਖੇਡਣ ਦਾ ਸਮਾਂ ਦੋ ਤੋਂ ਚਾਰ ਘੰਟੇ ਕਰਨ ਦਾ ਫੈਸਲਾ ਕੀਤਾ ਹੈ।

Exit mobile version