July 2, 2024 3:28 am
Nitish Kumar

ਨਿਤੀਸ਼ ਕੁਮਾਰ ਦੀ ਮੰਤਰੀ ਮੰਡਲ ਦਾ ਵਿਸਥਾਰ, ਤੇਜ ਪ੍ਰਤਾਪ ਸਣੇ ਕਈਂ ਵਿਧਾਇਕਾਂ ਨੇ ਚੁੱਕੀ ਸ਼ਹੁੰ

ਚੰਡੀਗੜ੍ਹ 16 ਅਗਸਤ 2022: ਭਾਜਪਾ ਤੋਂ ਅਲੱਗ ਹੋਏ ਨਿਤੀਸ਼ ਕੁਮਾਰ (Nitish Kumar) ਦੀ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾ ਰਿਹਾ ਹੈ | ਬਿਹਾਰ ਦੇ ਰਾਜ ਭਵਨ ਕੰਪਲੈਕਸ ਰਾਜਪਾਲ ਫੱਗੂ ਚੌਹਾਨ ਨੇ ਸਾਰੇ ਵਿਧਾਇਕ ਨਵੇਂ ਕੈਬਿਨਟ ਮੰਤਰੀ ਵਜੋਂ ਸਹੁੰ ਚੁਕਾਈ | ਇਸਦੇ ਨਾਲ ਹੀ ਜੇਡੀਯੂ ਦੇ ਦਿੱਗਜ ਅਤੇ ਦਲਿਤ ਨੇਤਾ ਅਸ਼ੋਕ ਚੌਧਰੀ ਨੇ ਕੈਬਿਨਟ ਮੰਤਰੀ ਵਜੋਂ ਸਹੁੰ ਚੁੱਕੀ।

ਤੇਜ ਪ੍ਰਤਾਪ ਨੂੰ ਇੱਕ ਵਾਰ ਫਿਰ ਨਿਤੀਸ਼ ਕੁਮਾਰ (Nitish Kumar) ਦੀ ਮੰਤਰੀ ਮੰਡਲ ਵਿੱਚ ਜਗ੍ਹਾ ਮਿਲੀ ਹੈ। ਤੇਜ ਪ੍ਰਤਾਪ ਦੇ ਨਾਲ ਚਾਰ ਹੋਰ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਸਦੇ ਨਾਲ ਹੀ ਵਿਜੇ ਕੁਮਾਰ ਚੌਧਰੀ(ਜੇ.ਡੀ.ਯੂ), ਵਿਜੇਂਦਰ ਯਾਦਵ(ਜੇ.ਡੀ.ਯੂ), ਆਲੋਕ ਮਹਿਤਾ (ਆਰ.ਜੇ.ਡੀ), ਤੇਜ ਪ੍ਰਤਾਪ ਯਾਦਵ (ਆਰ.ਜੇ.ਡੀ), ਅਫਾਕ ਆਲਮ (ਕਾਂਗਰਸ), ਅਸ਼ੋਕ ਚੌਧਰੀ (ਜੇ.ਡੀ.ਯੂ), ਸ਼ਰਵਨ ਕੁਮਾਰ (ਜੇ.ਡੀ.ਯੂ), ਲੇਸੀ ਸਿੰਘ (ਜੇ.ਡੀ.ਯੂ) ਸੁਰੇਂਦਰ ਯਾਦਵ (ਆਰ.ਜੇ.ਡੀ), ਰਾਮਾਨੰਦ ਯਾਦਵ (ਆਰ.ਜੇ.ਡੀ) ਵਿਧਾਇਕਾਂ ਨੇ ਸ਼ਹੁੰ ਚੁੱਕੀ |