Prem Singh Chandumajra

ਐਗਜ਼ਿਟ ਪੋਲ ਹਨ ਗ਼ਲਤ ਅਕਾਲੀ-ਬਸਪਾ ਨੂੰ ਆਉਣਗੀਆਂ 60 ਤੋਂ 70 ਸੀਟਾਂ : ਚੰਦੂਮਾਜਰਾ

ਵਿਧਾਨ ਸਭਾ ਚੋਣਾਂ (Assembly elections) 2022 ਦੀਆਂ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਵਿਚ ਸਿਆਰੇ ਸਿਆਸੀ ਪਾਰਟੀ ਦੇ ਨੇਤਾ ਘਰਾਂ ਵਿੱਚ ਬੈਠ ਕੇ ਆਰਾਮ ਫਰਮਾਉਂਦੇ ਦਿਖਾਈ ਦੇ ਰਹੇ ਸਨ। ਪਰ ਬੀਤੇ ਦਿਨੀਂ ਚੈਨਲਾਂ ਵੱਲੋਂ ਦਿਖਾਏ ਜਾ ਰਹੇ ਐਗਜ਼ਿਟ ਪੋਲਾਂ ਤੋਂ ਬਾਅਦ ਹੁਣ ਲਗਾਤਾਰ ਹੀ ਸਿਆਸਤ ਇੱਕ ਵਾਰ ਫਿਰ ਤੋਂ ਗਰਮਾਉਂਦੀ ਹੋਈ ਦਿਖਾਈ ਦੇ ਰਹੀ ਹੈ। ਜਿਸ ਦੇ ਚੱਲਦੇ ਅਕਾਲੀ ਦਲ ਦੇ ਨੇਤਾ ਲਗਾਤਾਰ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib)  ‘ਚ ਨਤਮਸਤਕ ਹੋਣ ਵੀ ਪਹੁੰਚ ਰਹੇ ਹੈਂ ਅਤੇ ਜਿਸਦੇ ਚਲਦੇ ਅੱਜ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ (Prem Singh Chandumajra)  ਆਪਣੇ ਪਰਿਵਾਰ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਅਤੇ ਚੰਗੇ ਨਤੀਜਿਆਂ ਦੀ ਅਰਦਾਸ ਵੀ ਕੀਤੀ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ (Prem Singh Chandumajra) ਨੇ ਕਿਹਾ ਕਿ ਜੋ ਐਗਜ਼ਿਟ ਪੋਲ ਚੈਨਲਾਂ ਉਤੇ ਦਿਖਾਏ ਜਾ ਰਹੇ ਹਨ ਉਹ ਕਦੇ ਵੀ ਸੱਚ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਇਸ ਵਾਰ ਅਕਾਲੀ ਦਲ ਬਸਪਾ ਦੇ ਗੱਠਜੋੜ ਨੂੰ ਸੱਠ ਤੋਂ ਸੱਤਰ ਸੀਟਾਂ ਮਿਲਣ ਵਾਲੀਆਂ ਹਨ। ਇਸ ਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ (Prof. Davinderpal Singh Bhullar) ਦੀ ਰਿਹਾਈ ਵਾਲੀ ਫਾਈਲ ਤੇ ਅਰਵਿੰਦ ਕੇਜਰੀਵਾਲ ਹਾਮੀ ਨਹੀਂ ਭਰ ਰਹੇ। ਇਸ ਦੌਰ ਵਿੱਚ ਕੇਜਰੀਵਾਲ ਦਾ ਚਿਹਰਾ ਸਾਫ ਜ਼ਾਹਿਰ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਅਤੇ ਅਕਾਲੀ ਦਲ ਇਸ ਦੀ ਆਵਾਜ਼ ਜ਼ਰੂਰ ਚੁੱਕੇਗਾ। ਇਸ ਦੇ ਨਾਲ ਹੀ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਤੇ ਕੇਂਦਰ ਵੱਲੋਂ ਪੰਜਾਬ ਦੇ ਹੱਕ ਮਾਰੇ ਜਾ ਰਹੇ ਹਨ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ।

Scroll to Top