Site icon TheUnmute.com

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ 5 ਦਿਨਾਂ ਰਿਮਾਂਡ ਖ਼ਤਮ, ਅੱਜ ਅਦਾਲਤ ‘ਚ ਮੁੜ ਪੇਸ਼ੀ

Bharat Bhushan Ashu

ਚੰਡੀਗੜ੍ਹ, 07 ਅਗਸਤ 2024: ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦਾ ਅੱਜ 5 ਦਿਨ ਦਾ ਰਿਮਾਂਡ ਖਤਮ ਹੋ ਰਿਹਾ ਹੈ |ਭਾਰਤ ਭੂਸ਼ਣ ਆਸ਼ੂ ਨੂੰ ਅੱਜ ਸੰਵਿਧਾਨ ਚੌਕ ਨੇੜੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ | ਈਡੀ ਨੇ ਵੀਰਵਾਰ 1 ਅਗਸਤ ਨੂੰ ਜਲੰਧਰ ‘ਚ ਲੰਮੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ | ਈਡੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਮੰਤਰੀ ਰਹਿੰਦਿਆਂ ਭਾਰਤ ਭੂਸ਼ਣ ਆਸ਼ੂ ਦੀ ਵਧੀ ਜਾਇਦਾਦ ਦੀ ਜਾਂਚ ਕਰ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਮੰਤਰੀ ਆਸ਼ੂ ਨੂੰ ਖੁਰਾਕ ਤੇ ਸਿਵਲ ਸਪਲਾਈਜ਼ ਟਰਾਂਸਪੋਰਟ ਟੈਂਡਰ ਘਪਲੇ ‘ਚ ਸੰਮਨ ਜਾਰੀ ਕਰਕੇ ਸਵੇਰੇ ਜਲੰਧਰ ਦਫ਼ਤਰ ‘ਚ ਪੁੱਛਗਿੱਛ ਲਈ ਸੱਦਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਈਡੀ ਨੇ ਕਈ ਵਿਦੇਸ਼ੀ ਲੈਣ-ਦੇਣ ਦਾ ਵੀ ਪਤਾ ਲਗਾਇਆ ਹੈ। ਈਡੀ ਦੀ ਜਾਂਚ ‘ਚ ਪਾਇਆ ਗਿਆ ਹੈ ਕਿ ਭਾਰਤ ਭੂਸ਼ਣ ਉਰਫ਼ ਆਸ਼ੂ ਨੇ ਕਈ ਕਥਿਤ ਫਰਜ਼ੀ ਸੰਸਥਾਵਾਂ ਰਾਹੀਂ ਅਪਰਾਧ ਦੀ ਕਮਾਈ (ਪੀਓਸੀ) ਨੂੰ ਸਫੈਦ ਕੀਤਾ ਅਤੇ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ‘ਤੇ ਜਾਇਦਾਦਾਂ ਖਰੀਦੀਆਂ।

Exit mobile version