ਅੰਮ੍ਰਿਤਸਰ 06 ਦਸੰਬਰ 2022: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਮੰਗਲਵਾਰ 29 ਨਵੰਬਰ ਨੂੰ ਅੰਮ੍ਰਿਤਸਰ ਦੇ ਵਿਜੀਲੈਂਸ ਦਫ਼ਤਰ ਵਿਖੇ ਪੇਸ਼ ਹੋਏ ਸਨ।ਜਿੱਥੇ ਉਨ੍ਹਾਂ ਕੋਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ‘ਚ ਵਿਜੀਲੈਂਸ ਦਫ਼ਤਰ ‘ਚ ਕਰੀਬ ਢਾਈ ਘੰਟੇ ਪੁੱਛ-ਗਿੱਛ ਕੀਤੀ ਗਈ ਸੀ।
ਵਿਜੀਲੈਂਸ ਦਫ਼ਤਰ ਵੱਲੋਂ ਉਨ੍ਹਾਂ ਨੂੰ ਆਪਣੇ ਪਰਫਾਰਮੈਂ ਜਮਾਂ ਕਰਵਾਉਣ ਲਈ 7 ਦਿਨ ਦਾ ਸਮਾਂ ਦਿੱਤਾ ਗਿਆ ਸੀ ਅਤੇ ਅੱਜ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਗਿਆ ਸੀ | ਵਿਜੀਲੈਂਸ ਪੁੱਛ-ਗਿਛ ਕਰੇਗੀ ਕਿ ਉਨ੍ਹਾਂ ਦੇ ਪਰਿਵਾਰ ਦੇ ਕੋਲ ਅਤੇ ਉਨ੍ਹਾਂ ਕੋਲ ਕਿੰਨੀ ਜਾਇਦਾਦ ਹੈ, ਉਸ ਦੇ ਵੀ ਕਾਗਜ਼ਾਤ ਉਹ ਜਮ੍ਹਾਂ ਕਰਵਾਉਣ। ਲੇਕਿਨ ਕਿਸੇ ਨਿੱਜੀ ਕਾਰਨਾਂ ਕਾਰਨ ਓ ਪੀ ਸੋਨੀ ਅੱਜ ਫਿਰ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ | ਉਨ੍ਹਾਂ ਨੇ ਆਪਣੇ ਭਤੀਜੇ ਵਿਕਾਸ ਸੋਨੀ ਨੂੰ ਵਿਜਲੈਂਸ ਸਾਹਮਣੇ ਪੇਸ਼ ਹੋਣ ਲਈ ਭੇਜਿਆ ਹੈ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਭਤੀਜੇ ਵਿਕਾਸ ਸੋਨੀ ਨੇ ਕਿਹਾ ਕਿ ਜੋ ਕਾਗਜ਼ ਵਿਜੀਲੈਂਸ ਵਿਭਾਗ ਵੱਲੋਂ ਉਹਨਾਂ ਤੋਂ ਮੰਗੇ ਗਏ ਸਨ ਉਹਨਾ ਕਾਗਜ਼ਾ ਨੂੰ ਪੂਰਾ ਕਰਨ ਵਿੱਚ ਸਮਾਂ ਲੱਗ ਰਿਹਾ ਹੈ | ਜਿਸ ਕਾਰਨ ਵਿਜੀਲੈਂਸ ਵਿਭਾਗ ਤੋਂ ਥੋੜਾ ਸਮਾਂ ਹੋਰ ਮੰਗਿਆ ਹੈ | ਇਸਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ ਵਿਜੀਲੈਂਸ ਨੇ ਓਮ ਪ੍ਰਕਾਸ਼ ਸੋਨੀ ਦੇ ਹੀ ਜਾਇਦਾਦ ਦੇ ਕਾਗਜ਼ ਹਨ ਹੋਰ ਕਿਸੇ ਰਿਸ਼ਤੇਦਾਰ ਡਾਕੂਮੈਂਟ ਨਹੀਂ ਮੰਗੇ |