July 5, 2024 6:38 am
ਈਡੀ

ਈਡੀ ਨੂੰ ਯੰਗ ਇੰਡੀਆ ਦੇ ਦਫਤਰ ‘ਚੋਂ ਮਿਲੇ ਸਬੂਤ, ਰਾਹੁਲ ਤੇ ਸੋਨੀਆ ਗਾਂਧੀ ਤੋਂ ਮੁੜ ਹੋਵੇਗੀ ਪੁੱਛਗਿੱਛ

ਚੰਡੀਗੜ੍ਹ 04 ਅਗਸਤ 2022: ਬੀਤੇ ਦਿਨ ਬੁੱਧਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ (National Herald Case) ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਵਲੋਂ ਸੀਲ ਕੀਤੇ ਯੰਗ ਇੰਡੀਆ ਦੇ ਦਫਤਰ ਦੀ ਅੱਜ ਜਾਂਚ ਕੀਤੀ | ਇਸ ਦੌਰਾਨ ਈਡੀ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਨੈਸ਼ਨਲ ਹੈਰਾਲਡ, ਇਸ ਨਾਲ ਜੁੜੀਆਂ ਕੰਪਨੀਆਂ ਅਤੇ ਤੀਜੀ ਧਿਰਾਂ ਵਿਚਕਾਰ ਹਵਾਲਾ ਲੈਣ-ਦੇਣ ਦੇ ਸਬੂਤ ਮਿਲੇ ਹਨ।

ਇਸਦੇ ਨਾਲ ਹੀ ਈਡੀ ਹੁਣ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਬਿਆਨਾਂ ਦੀ ਮੁੜ ਜਾਂਚ ਕਰੇਗੀ। ਦਿੱਲੀ ਦੀ ਹੇਰਾਲਡ ਬਿਲਡਿੰਗ ਵਿੱਚ ਯੰਗ ਇੰਡੀਆ ਦੇ ਦਫ਼ਤਰ ਦੀ ਜਾਂਚ ਦੌਰਾਨ ਈਡੀ ਨੂੰ ਕੁਝ ਦਸਤਾਵੇਜ਼ ਮਿਲੇ ਹਨ। ਦਸਤਾਵੇਜ਼ਾਂ ਵਿੱਚ ਮੁੰਬਈ ਅਤੇ ਕੋਲਕਾਤਾ ਵਿੱਚ ਹਵਾਲਾ ਆਪਰੇਟਰਾਂ ਦੇ ਲੈਣ-ਦੇਣ ਦੇ ਸਬੂਤ ਮਿਲੇ ਹਨ। ਸੂਤਰਾਂ ਮੁਤਾਬਕ ਯੰਗ ਇੰਡੀਆ ਦੇ ਦਫਤਰ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਜਾਂਚ ਏਜੰਸੀ ਵੱਡੀ ਕਾਰਵਾਈ ਕਰ ਸਕਦੀ ਹੈ |