ਚੰਡੀਗੜ੍ਹ,28 ਜੁਲਾਈ :ਚਾਹ ਪੀਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਤਾਂ ਹਰ ਕੋਈ ਦੱਸਦਾ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਚਾਹ ਪੀਣ ਦੇ ਫਾਇਦੇ |ਬਹੁਤ ਸਾਰੇ ਲੋਕ ਚਾਹ ਪੀਣ ਦੇ ਸ਼ੋਕੀਨ ਹੁੰਦੇ ਹਨ,ਤੇ ਜਦੋ ਉਹਨਾਂ ਨੂੰ ਕੋਈ ਕਹਿੰਦਾ ਹੈ ਕਿ ਚਾਹ ਨਹੀਂ ਪੀਣੀ ਚਾਹੀਦੀ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਕਰੇਗੀ ਤਾਂ ਚਾਹ ਦੇ ਸ਼ੋਕੀਨ ਲੋਕ ਉਹਨਾਂ ਦੀ ਗੱਲ ਵੱਲ ਘੱਟ ਹੀ ਧਿਆਨ ਦਿੰਦੇ ਹਨ | ਜਦੋਂ ਵੀ ਅਸੀਂ ਦੋ ਚਾਰ ਜਾਣੇ ਬੈਠੇ ਹੁੰਦੇ ਹਾਂ ਤਾਂ ਚਾਹ ਦਾ ਬਣਨਾ ਲਾਜ਼ਮੀ ਹੋ ਜਾਂਦਾ ਹੈ, ਜਿਸ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ |
ਜਾਣੋ ,ਚਾਹ ਪੀਣ ਦੇ ਫਾਇਦੇ
- {ਕੈਫੀਨ} ਚਾਹ ‘ਚ ਮੌਜੂਦ ਕੈਫੀਨਤਾਜ਼ਗੀ ਪ੍ਰਦਾਨ ਕਰਦਾ ਹੈ।
- {ਖਣਿਜ } ਚਾਹ ‘ਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਜ਼ ਪਾਏ ਜਾਂਦੇ ਹਨ, ਜੋ ਸਿਹਤ ਲਈ ਲਾਭਦਾਇਕ ਹੁੰਦੇ ਹਨ।
- {ਵਿਟਾਮਿਨ ‘ਸੀ’} ਚਾਹ ‘ਚ ਮੌਜੂਦ ਵਿਟਾਮਿਨ ‘ਸੀ’ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ਅਤੇ ਨਾਲ ਹੀ ਮਸੂੜਿਆਂ ਲਈ ਵੀ ਹੈ।
- {ਫਲੇਵੋਨਾਈਡਸ} ਚਾਹ ‘ਚ ਫਲੇਵੋਨਾਈਡਸ ਹੁੰਦਾ ਹੈ ,ਜੋ ਕੋਲੈਸਟ੍ਰੋਲ ਦੀ ਮਾਤਰਾ ਨੂੰ ਕਾਬੂ ਕਰਕੇ ਦਿਲ ਦੇ ਰੋਗਾਂ ਨੂੰ ਦੂਰ ਰੱਖ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ|
- {ਟੈਨਿਨ } ਚਾਹ ‘ਚ ਮੌਜੂਦ ਟੈਨਿਨ ਸਵਾਦ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਪੇਟ ਲਈ ਵੀ ਲਾਭਦਾਇਕ ਹੈ।
- {ਫਲੋਰਾਈਡ } ਚਾਹ ‘ਚ ਮੌਜੂਦ ਫਲੋਰਾਈਡ ਦੰਦਾਂ ਅਤੇ ਮਸੂੜਿਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ |
ਦੱਸਣਯੋਗ ਹੈ ਕਿ ਚਾਹ ਵਿਚ ਮੌਜੂਦ ਕੈਫੀਨ ਤਣਾਅ ਨੂੰ ਵੀ ਘੱਟ ਕਰਦੀ ਹੈ।ਇਸ ਦੇ ਨਾਲ ਅਸੀਂ ਆਪਣੇ ਆਪ ਨੂੰ ਕੈਂਸਰ ਤੇ ਦਿਲ ਵਰਗੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ |