Site icon TheUnmute.com

ਹਰ ਇੱਕ ਵੋਟਰ, ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰੇ: ਜ਼ਿਲ੍ਹਾ ਨੋਡਲ ਅਫਸਰ

poster competition

ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 21 ਅਪ੍ਰੈਲ 2024: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿਛਲੀਆਂ ਚੋਣਾਂ ਵਿਚ ਘੱਟ ਵੋਟਰ ਪ੍ਰਤੀਸ਼ਤ ਖੇਤਰਾਂ ਦੀ ਸ਼ਨਾਖ਼ਤ ਕਰ, ਮਤਦਾਨ ਪ੍ਰਤੀਸ਼ਤਤਾ ਵਧਾਉਣ ਦੇ ਮੰਤਵ ਨਾਲ ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਲਗਾਤਾਰ ਸਵੀਪ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ।

ਇਸ ਸਬੰਧੀ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਐਨ ਜੀ ਓਜ਼ ਦੇ ਸਹਿਯੋਗ ਨਾਲ ਬੂਥ ਪੱਧਰ ਉੱਪਰ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਸਭਾ ਚੋਣਾਂ 2024 ਵਿੱਚ ਵੋਟਰ ਪ੍ਰਤੀਸ਼ਤ 80% ਤੌਂ ਵੱਧ ਹੋ ਸਕੇ। ਅੱਜ ਜਿਲ੍ਹਾ ਨੋਡਲ ਅਫਸਰ (ਸਵੀਪ) ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੱਲੋਂ ਸ਼ੋਸ਼ਲ ਲਾਈਫ ਹੈਲਪ ਐਂਡ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਰਿਵਰਡੇਲ ਸੁਸਾਇਟੀ ਹਾਈ ਗਰਾਊਂਡ ਜੀਰਕਪੁਰ ਵਿਖੇ ਵੋਟਰ ਪੰਜੀਕਰਣ ਅਤੇ ਵੋਟਰ ਜਾਗਰੂਕਤਾ ਦੇ ਚੌਥੇ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਕੈਂਪ ਦੌਰਾਨ ਜ਼ਿਲ੍ਹਾ ਨੋਡਲ ਅਫਸਰ (ਸਵੀਪ) ਪ੍ਰੋ ਗੁਰਬਖਸ਼ੀਸ਼ ਸਿੰਘ ਚੋਣਾਂ ਨਾਲ ਸਬੰਧਤ ਵੱਲੋਂ ਵੱਖ-ਵੱਖ ਮੋਬਾਈਲ ਐਪਸ (ਵੋਟਰ ਹੈਲਪਲਾਈਨ ਐਪ, ਦਿਵਿਆਂਗਜਨ ਲਈ ਸਕਸ਼ਮ ਐਪ ਅਤੇ ਜਾਗਰੂਕ ਅਤੇ ਚੇਤੰਨ ਵੋਟਰਾਂ ਲਈ ਸੀ ਵੀਜਲ ਐਪ) ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਜ਼ਿਲ੍ਹੇ ਵਿਚ ਗੈਰ-ਸਰਕਾਰੀ ਸੰਗਠਨਾਂ (ਐਨ ਜੀ ਓਜ਼) ਦੀ ਮੱਦਦ ਨਾਲ ਸੀਨੀਅਰ ਸਿਟੀਜਨ, ਪ੍ਰਵਾਸੀ ਮਜਦੂਰਾਂ ਅਤੇ ਦਿਵਿਆਂਗਜਨ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਅਤੇ ਵੋਟਰ ਪੰਜੀਕਰਣ ਕੈਂਪ ਉਲੀਕੇ ਜਾ ਰਹੇ ਹਨ।

ਡਾ. ਕਰਨ ਕਮਰਾ ਚੇਅਰਮੈਨ ਸੋਸ਼ਲ ਲਾਈਫ ਅਤੇ ਹੈਲਪ ਕੇਅਰ ਫਾਊਂਡੇਸ਼ਨ ਅਤੇ ਬਬੀਤਾ ਵੱਲੋਂ ਦੱਸਿਆ ਕਿ ਅੱਜ ਦੇ ਇਸ ਚੌਥੇ ਕੈਂਪ ਦੌਰਾਨ 125 ਨਵੀਆਂ ਵੋਟਾਂ ਜਾਂ ਵੋਟ ਸ਼ਿਫਟ ਦੇ ਫਾਰਮ ਦਰਜ ਕੀਤੇ ਗਏ। ਡਾ. ਰਾਸ਼ੀ ਅਈਅਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਰਿਵਰ ਡੇਲ ਸੋਸਾਇਟੀ ਅਤੇ ਆਸ ਪਾਸ ਦੇ ਰਿਹਾਇਸ਼ੀ ਇਲਾਕੇ ਦੇ ਯੋਗ ਵੋਟਰਾਂ ਨੇ ਹਿੱਸਾ ਲਿਆ, ਜਿਹਨਾਂ ਦੀਆਂ ਨਵੀਆਂ ਵੋਟਾਂ ਦੇ ਨਾਲ ਨਾਲ ਸੀਨੀਅਰ ਸਿਟੀਜਨ ਦੀਆਂ ਵੋਟਾਂ ਫਾਰਮ ਨੰਬਰ 8 ਭਰਕੇ ਸ਼ਿਫਟ ਵੀ ਕੀਤੀਆਂ ਗਈਆਂ।

ਜਿਲ੍ਹਾ ਪ੍ਰਸ਼ਾਸ਼ਨ ਦੇ ਇਸ ਉਪਰਾਲੇ ਲਈ ਸੁਸਾਇਟੀ ਦੇ ਪ੍ਰਧਾਨ ਲਲਿਤ ਭਾਰਦਵਜ ਅਤੇ ਮੀਤ ਪ੍ਰਧਾਨ ਵਿਨੋਦ ਸੈਣੀ ਨੇ ਵਿਸ਼ੇਸ਼ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਇਹਨਾ ਖੇਤਰਾਂ ਦੇ ਸਾਰੇ ਵੋਟਰਾਂ ਦੀ ਵੋਟ ਯਕੀਨੀ ਪਵਾਈ ਜਾਵੇਗੀ ਅਤੇ ਬਤੌਰ ਵਲੰਟੀਅਰ ਚੋਣ ਅਮਲੇ ਨੂੰ ਸਹਿਯੋਗ ਵੀ ਦਿੱਤਾ ਜਾਵੇਗਾ। ਇਸ ਕੈਂਪ ਦੌਰਾਨ ਵੋਟਰਾਂ ਵੱਜੋਂ ਰਜਿਸਟਰ ਹੋਣ ਵਾਲੇ ਯੋਗ ਵੋਟਰਾਂ ਨੂੰ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਦਫਤਰ ਵੱਲੋਂਕੈਪਸ ਕੈਪਸ ਅਤੇ ਚਾਬੀਆਂ ਦੇ ਛੱਲੇ ਵੀ ਤਕਸੀਮ ਕੀਤੇ ਗਏ।

ਅੱਜ ਦੇ ਕੈਂਪ ਦੌਰਾਨ ਸ਼ੋਸ਼ਲ ਲਾਈਫ ਹੈਲਪ ਕੇਅਰ ਫਾਉਂਡੇਸ਼ਨ ਦੇ ਅਹੁਦੇਦਾਰ ਗਗਨਦੀਪ, ਕਾਵੇਰੀ ਸੁਨੀਤਾ, ਗਗਨਦੀਪ ਕਵਾਤਰਾ, ਬਬੀਤਾ ਅਤੇ ਮੋਹਿਤ ਕੁਮਾਰ ਨੇ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਡੋਰ ਟੂ ਡੋਰ ਦਸਤਕ ਦੇ ਕੇ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਕੈਂਪ ਦੇ ਆਯੋਜਨ ਮੌਕੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਚੋਣ ਕਾਨੂੰਗੋ ਸੁਰਿੰਦਰ ਕੁਮਾਰ ਨੇ ਵਿਸ਼ੇਸ਼ ਸ਼ਿਰਕਤ ਕੀਤੀ।

Exit mobile version