Ludhiana Court

ਲੁਧਿਆਣਾ ਅਦਾਲਤ ‘ਚ ਅੱਜ ਵੀ ਨਹੀ ਹੋਈ ਨਵਜੋਤ ਸਿੰਘ ਸਿੱਧੂ ਦੀ ਪੇਸ਼ੀ

ਚੰਡੀਗੜ੍ਹ 28 ਅਕਤੂਬਰ 2022: ਲੁਧਿਆਣਾ ਦੇ ਬਹੁ ਚਰਚਿਤ ਸੀ.ਐੱਲ.ਯੂ. ਘੁਟਾਲੇ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਲੁਧਿਆਣਾ ਜ਼ਿਲ੍ਹਾ ਅਦਾਲਤ (Ludhiana Court) ਵਿੱਚ ਪੇਸ਼ੀ ਨਹੀ ਹੋਈ | ਜਿਕਰਯੋਗ ਹੈ ਕਿ ਅੱਜ ਸਿੱਧੂ ਦੀ ਲੁਧਿਆਣਾ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਣੀ ਸੀ | ਇਸਦੇ ਨਾਲ ਹੀ ਅਦਾਲਤ ਨੇ ਸਿੱਧੂ ਦੀ ਅਗਲੀ ਪੇਸ਼ੀ ਦੀ ਤਾਰੀਖ਼ 4 ਨਵੰਬਰ ਨਿਰਧਾਰਿਤ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਈਕੋਰਟ ਨੇ ਨਵਜੋਤ ਸਿੱਧੂ ਨੂੰ ਲੁਧਿਆਣਾ ਅਦਾਲਤ (Ludhiana Court) ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਸੀ। ਪਿਛਲੀ ਵਾਰ ਸਿੱਧੂ ਵਲੋਂ ਖ਼ਰਾਬ ਸਿਹਤ ਹਵਾਲਾ ਦਿੱਤਾ ਗਿਆ ਸੀ ਜਿਸਦੇ ਚੱਲਦੇ ਮਾਨਯੋਗ ਜੱਜ ਸੁਮਿਤ ਮੱਕੜ ਨੇ ਇਸ ਮਾਮਲੇ ਦੀ ਸੁਣਵਾਈ 28 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਸੀ |

Scroll to Top