Raju Srivastava

23 ਘੰਟਿਆਂ ਤੋਂ ਬਾਅਦ ਵੀ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਰਾਜੂ ਨੂੰ ਵੈਂਟੀਲੇਟਰ ‘ਤੇ ਰੱਖਿਆ

ਚੰਡੀਗ੍ਹੜ 11 ਅਗਸਤ 2022: ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਦੀ 23 ਘੰਟਿਆਂ ਤੋਂ ਬਾਅਦ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ। ਰਾਜੂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਦਾ ਦਿੱਲੀ ਏਮਜ਼ ਦੇ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਹੈ। ਰਾਜੂ ਦੇ ਪੀਆਰਓ ਗਰਵੀਤ ਨਾਰੰਗ ਨੇ ਕਿਹਾ, ‘ਡਾਕਟਰਾਂ ਨੇ ਸ਼ਾਮ ਨੂੰ ਐਂਜੀਓਪਲਾਸਟੀ ਕੀਤੀ ਹੈ, ਪਰ ਉਸ ਦਾ ਦਿਮਾਗ ਫਿਲਹਾਲ ਜਵਾਬ ਨਹੀਂ ਦੇ ਰਿਹਾ ਹੈ। ਜੀ ‘ਚ ਕੋਈ ਹਲਚਲ ਨਹੀਂ ਹੈ।

ਜਿਕਰਯੋਗ ਹੈ ਕਿ 23 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ। ਅਜੇ ਤੱਕ ਰਾਜੂ ਸ਼੍ਰੀਵਾਸਤਵ (Raju Srivastava) ਨੂੰ ਹੋਸ਼ ਨਹੀ ਆਇਆ । ਨਬਜ਼ ਵੀ 60-65 ਦੇ ਵਿਚਕਾਰ ਹੈ। ਰਾਜੂ ਦੇ ਦਿਲ ਦੇ ਇੱਕ ਵੱਡੇ ਹਿੱਸੇ ਵਿੱਚ 100 ਫੀਸਦੀ ਬਲਾਕੇਜ ਸੀ। ਇਸ ਦੇ ਨਾਲ ਹੀ ਗਰਵਿਤ ਨੇ ਦੱਸਿਆ ਕਿ ਰਾਜੂ ਦੇ ਛੋਟੇ ਭਰਾ ਕਾਜੂ ਦਾ ਵੀ ਏਮਜ਼ ‘ਚ ਇਲਾਜ ਚੱਲ ਰਿਹਾ ਹੈ। ਰਾਜੂ ਦਾ ਏਮਜ਼ ਵਿੱਚ ਹੀ ਦੂਜੀ ਮੰਜ਼ਿਲ ‘ਤੇ ਸਥਿਤ ਕਾਰਡੀਅਕ ਯੂਨਿਟ ਦੇ ਆਈਸੀਯੂ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

Scroll to Top