EU

EU ਦੇ ਮੈਂਬਰ ਦੇਸ਼ਾਂ ਨੇ ਯੂਕਰੇਨ ਤੇ ਮੋਲਦੋਵਾ ਦੀ ਮੈਂਬਰਸ਼ਿਪ ਲਈ ਦਿੱਤੀ ਸਹਿਮਤੀ

ਚੰਡੀਗੜ੍ਹ 17 ਜੂਨ 2022: ਯੂਰਪੀਅਨ ਯੂਨੀਅਨ (EU) ਦੇ ਮੈਂਬਰ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਯੂਕਰੇਨ ਅਤੇ ਮੋਲਦੋਵਾ ਦੀ ਮੈਂਬਰਸ਼ਿਪ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਮਹਿਜ਼ ਸਾਢੇ ਤਿੰਨ ਮਹੀਨਿਆਂ ਵਿੱਚ ਬਣੇ ਇਸ ਸਮਝੌਤੇ ਨੂੰ ਰੂਸੀ ਹਮਲੇ ਖ਼ਿਲਾਫ਼ ਪੈਦਾ ਹੋਏ ਮਾਹੌਲ ਦਾ ਅਣਕਿਆਸਾ ਪ੍ਰਭਾਵ ਮੰਨਿਆ ਜਾ ਰਿਹਾ ਹੈ।

ਯੂਰਪੀ ਸੰਘ ਦੇ ਸੰਵਿਧਾਨ ਦੇ ਅਨੁਸਾਰ, ਸਾਰੇ ਮੈਂਬਰ ਦੇਸ਼ਾਂ ਨੂੰ ਇੱਕ ਨਵੇਂ ਦੇਸ਼ ਨੂੰ ਸ਼ਾਮਲ ਕਰਨ ਲਈ ਸਹਿਮਤ ਹੋਣਾ ਜਰੂਰੀ ਹੈ। ਰੂਸੀ ਹਮਲੇ ਦੇ ਚਾਰ ਦਿਨ ਬਾਅਦ 24 ਫਰਵਰੀ ਨੂੰ ਯੂਕਰੇਨ ਨੇ ਯੂਰਪੀ ਸੰਘ ਵਿੱਚ ਮੈਂਬਰਸ਼ਿਪ ਲਈ ਅਰਜ਼ੀ ਦਿੱਤੀ ਸੀ। ਚਾਰ ਦਿਨ ਬਾਅਦ, ਸਾਬਕਾ ਸੋਵੀਅਤ ਦੇਸ਼ਾਂ ਮੋਲਦੋਵਾ ਅਤੇ ਜਾਰਜੀਆ ਨੇ ਈਯੂ ਦੀ ਮੈਂਬਰਸ਼ਿਪ ਲਈ ਅਰਜ਼ੀ ਦਿੱਤੀ।

Scroll to Top