July 7, 2024 7:22 pm
ਈਟੀਟੀ ਬੇਰੁਜ਼ਗਾਰ ਅਧਿਆਪਕ

ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ

ਚੰਡੀਗੜ੍ਹ 28 ਮਾਰਚ 2022: ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਅਤੇ ਪੰਜਾਬ ਸਰਕਾਰ ਦੇ ਵਿਚਕਾਰ ਮੀਟਿੰਗ ਹੋਈ। ਇਸ ਦੌਰਾਨ ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਦੱਸਿਆ ਕਿ, ਉਨ੍ਹਾਂ ਵਲੋਂ 2364+6635+5994+22 ਪੋਸਟਾਂ ਦਾ ਬਰੀਕੀ ਨਾਲ ਚਰਚਾ ਕੀਤੀ ਗਈ।

ਸੀਐਮ ਭਗਵੰਤ ਮਾਨ ਦੇ ਓਐਸਡੀ ਵਲੋਂ 2364 ਨੂੰ ਬਹਾਲ ਕਰਵਾਉਣ ਲਈ ਅਤੇ 6635 ਦਾ ਸਟੇਅ ਤੁੜਵਾਉਣ ਲਈ ਏ.ਜੀ ਨੂੰ 30 ਮਾਰਚ ਹਾਈਕੋਰਟ ਭੇਜਣ ਬਾਰੇ ਵਿਸ਼ਵਾਸ਼ ਦੁਆਇਆ। ਇਸ ਤੋਂ ਇਲਾਵਾ ਉਨ੍ਹਾਂ ਨੇ 5994 ਪੋਸਟਾਂ ਦਾ ਜਲਦ ਨੋਟੀਫਿਕੇਸ਼ਨ ਕੱਢਣ ਬਾਰੇ ਵੀ ਕਿਹਾ ।

ਇਸ ਦੌਰਾਨ ਓਐਸਡੀ ਵਲੋਂ ਮੌਕੇ ‘ਤੇ ਹੀ ਫਾਈਲ ਟਰਾਂਸਫਰ ਕਰ ਦਿੱਤੀ ਗਈ। ਇਸ ਮੌਕੇ ਈਟੀਟੀ ਯੂਨੀਅਨ ਮੈਂਬਰ ਹੈਪੀ ਥਿੰਦ ਅਤੇ ਖੁਸ਼ਦੀਪ ਥਿੰਦ ਵਲੋਂ ਚੇਤਾਵਨੀ ਦਿੱਤੀ ਕਿ, ਜੇਕਰ ਜਲਦ ਸਾਡਾ ਮਸਲਾ ਹੱਲ ਨਾ ਕੀਤਾ ਤਾਂ ਸੰਘਰਸ਼ ਵਿੱਢਿਆ ਜਾਵੇਗਾ।